HOME » Top Videos » Punjab
Share whatsapp

ਕੁਵੈਤ ਦੀ ਜੇਲ 'ਚ ਬੰਦ ਨੌਜਵਾਨ ਦੇ ਮਾਪਿਆਂ ਨੂੰ ਘਰ ਵਾਪਸੀ ਦੀ ਉਡੀਕ, ਸਰਕਾਰ ਨੂੰ ਗੁਹਾਰ

Punjab | 04:52 PM IST Aug 13, 2019

ਨੂਰਪੁਰ ਬੇਦੀ ਦਾ ਦਰਸ਼ਨ ਸਿੰਘ ਕੁਵੈਤ ਦੀ ਜੇਲ੍ਹ ਵਿਚ ਬੰਦ ਹੈ। ਤਕਰੀਬਨ ਇਕ ਸਾਲ ਪਹਿਲਾਂ ਕੁਵੈਤ ਗਏ ਦਰਸ਼ਨ ਸਿੰਘ ਦਾ ਪਰਿਵਾਰ ਸਰਕਾਰ ਤੋਂ ਮਦਦ ਦੀ ਗੁਹਾਰ ਲਾ ਰਿਹਾ ਹੈ। ਨੂਰਪੁਰ ਬੇਦੀ ਨਾਲ ਲੱਗਦੇ ਪਿੰਡ ਹੀਰਪੁਰ ਦਾ ਦਰਸ਼ਨ ਸਿੰਘ ਵਿਦੇਸ਼ ਗਿਆ ਤਾਂ ਸੀ ਘਰ ਦੀ ਆਰਥਿਕ ਹਾਲਾਤ ਸੁਧਾਰਨ ਪਰ ਉੱਥੋਂ ਵਤਨ ਵਾਪਸੀ ਤੋਂ ਠੀਕ ਪਹਿਲਾਂ ਕਾਗ਼ਜ਼ੀ ਕਾਰਵਾਈ ਦੇ ਚੱਕਰ ਵਿੱਚ ਫਸ ਗਿਆ।

ਦਰਸ਼ਨ ਸਿੰਘ ਦੇ ਕੁਵੈਤ ਦੀ ਜੇਲ੍ਹ ਵਿੱਚ ਹੋਣ ਦੀ ਖ਼ਬਰ ਵੀ ਉਸ ਦੇ ਦੋਸਤਾਂ ਨੇ ਘਰ ਵਾਲਿਆਂ ਨੂੰ ਦਿੱਤੀ। ਬਜ਼ੁਰਗ ਪਿਉ ਹੱਥਾਂ ਵਿਚ ਪੁੱਤ ਦੀ ਤਸਵੀਰ ਫੜ ਕੇ ਆਪਣੇ ਪੁੱਤ ਦੀ ਵਾਪਸੀ ਲਈ ਸਰਕਾਰ ਤੋਂ ਗੁਹਾਰ ਲਾ ਰਿਹਾ ਹੈ। ਘਰ ਦਰਸ਼ਨ ਸਿੰਘ ਦੀ ਛੋਟੇ-ਛੋਟੇ ਬੱਚੇ ਹਨ ਜਿਨ੍ਹਾਂ ਨੂੰ ਪਿਉ ਦੀ ਵਾਪਸੀ ਦੀ ਉਡੀਕ ਹੈ। ਪਰਿਵਾਰ ਹੁਣ ਸਰਕਾਰ ਤੋਂ ਮਦਦ ਦੀ ਗੁਹਾਰ ਲਾ ਰਿਹਾ ਹੈ।

SHOW MORE