HOME » Top Videos » Punjab
Share whatsapp

ਦੁਬਈ 'ਚ ਫਸੇ ਪੰਜਾਬੀ ਨੌਜਵਾਨਾਂ ਨੇ ਵੀਡੀਓ ਬਣਾ ਕੇ ਲਾਈ ਮਦਦ ਦੀ ਗੁਹਾਰ

Punjab | 06:22 PM IST Sep 09, 2019

ਪਰਿਵਾਰ ਦੀ ਗਰੀਬੀ ਦੂਰ ਕਰਨ ਅਤੇ ਚੰਗੇ ਭਵਿੱਖ ਦਾ ਸੁਪਨਾ ਲੈ ਪੰਜਾਬੀ ਨੌਜਵਾਨ ਵਿਦੇਸ਼ਾਂ ਦਾ ਰੁਖ ਤਾਂ ਕਰ ਲੈਂਦੇ ਹਨ ਪਰ ਫ਼ਰਜ਼ੀ ਏਜੰਟਾਂ ਦੇ ਹੱਥੇ ਚੜ੍ਹ ਆਪਣੀ ਜ਼ਿੰਦਗੀ ਖਰਾਬ ਕਰ ਲੈਂਦੇ ਹਨ। ਤਾਜ਼ਾ ਮਾਮਲਾ ਟਾਂਡਾ ਤੋਂ ਸਾਹਮਣੇ ਆਇਆ ਹੈ ਜਿੱਥੋਂ ਦੇ ਚਾਰ ਨੌਜਵਾਨ ਦੁਬਈ 'ਚ ਫਸੇ ਹੋਏ ਹਨ। ਨੌਜਵਾਨਾਂ ਨੇ ਵੀਡੀਓ ਜਾਰੀ ਕਰਕੇ ਵਿਦੇਸ਼ ਮੰਤਰਾਲੇ ਸਣੇ ਭਗਵੰਤ ਮਾਨ ਤੋਂ ਮਦਦ ਦੀ ਗੁਹਾਰ ਲਗਾਈ ਹੈ।

ਫ਼ਰਜ਼ੀ ਏਜੰਟ ਨੇ ਟੂਰਿਸਟ ਵੀਜ਼ਾ ਲਵਾ ਕੇ ਇਨ੍ਹਾਂ ਨੌਜਵਾਨਾਂ ਨੂੰ ਦੁਬਈ ਭੇਜ ਦਿੱਤਾ ਅਤੇ ਕਿਹਾ ਕਿ ਉੱਥੇ ਜਾ ਉਨ੍ਹਾਂ ਨੂੰ ਵਰਕ ਪਰਮਿਟ ਮਿਲੇਗਾ, ਪਰ ਉੱਥੇ ਪੁੱਜ ਕੇ ਇਨ੍ਹਾਂ ਨੂੰ ਪਤਾ ਲੱਗਾ ਕਿ ਉਹ ਧੋਖੇ ਦਾ ਸ਼ਿਕਾਰ ਹੋ ਗਏ ਹਨ। ਉੱਧਰ ਨੌਜਵਾਨਾਂ ਦੇ ਪਰਿਵਾਰਾਂ 'ਚ ਚਿੰਤਾ ਦਾ ਮਾਹੌਲ ਹੈ। ਅਮਨਦੀਪ ਦੀ ਮਾਂ ਅੱਖਾਂ 'ਚ ਹੰਝੂ ਅਤੇ ਸਿਸਕੀਆਂ ਲੈ ਹਰ ਰੋਜ਼ ਆਪਣੇ ਪੁੱਤ ਸਣੇ ਸਾਰਿਆਂ ਦੀ ਸਲਾਮਤੀ ਦੀ ਦੁਆ ਮੰਗ ਰਹੀ ਹੈ। ਮਾਂ ਨੇ ਦੱਸਿਆ ਕਿ ਏਜੰਟ ਹੁਣ ਉਨ੍ਹਾਂ ਦਾ ਫ਼ੋਨ ਵੀ ਨਹੀਂ ਚੁੱਕ ਰਿਹਾ।

ਅਮਨਦੀਪ ਦੀ ਪਤਨੀ ਨੇ ਦੱਸਿਆ ਕਿ ਘਰ ਦੀ ਗਰੀਬੀ ਦੂਰ ਕਰਨ ਲਈ ਅਮਨ ਬਾਹਰ ਗਿਆ ਸੀ। ਗੌਰਤਲਬ ਹੈ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ, ਆਏ ਦਿਨ ਫ਼ਰਜ਼ੀ ਏਜੰਟਾਂ ਦੇ ਹੱਥੇ ਚੜ੍ਹ ਵਿਦੇਸ਼ਾਂ 'ਚ ਫਸੇ ਨੌਜਵਾਨਾਂ ਦੀਆਂ ਵੀਡੀਓ ਸਾਹਮਣੇ ਆਉਂਦੀਆਂ ਹਨ। ਬੇਸ਼ੱਕ ਪੰਜਾਬ ਸਰਕਾਰ ਨੇ ਫ਼ਰਜ਼ੀ ਏਜੰਟਾਂ 'ਤੇ ਸਖਤੀ ਦੇ ਨਿਰਦੇਸ਼ ਦਿੱਤੇ ਹਨ ਪਰ ਬਾਵਜੂਦ ਇਸ ਦੇ ਫ਼ਰਜ਼ੀ ਏਜੰਟਾਂ ਦਾ ਬੋਲਬਾਲਾ ਹੈ।

SHOW MORE