HOME » Top Videos » Punjab
Share whatsapp

ਸ਼ਿਮਲਾ ’ਚ ਬਰਫਬਾਰੀ: ਪੰਜਾਬੀਆਂ ਨੇ ਪਾਇਆ ਭੰਗੜਾ, ਦੇਖੋ ਵੀਡੀਓ

Punjab | 12:28 PM IST Jan 09, 2020

ਸ਼ਿਮਲਾ ਇਸ ਵੇਲੇ ਬਰਫ ਦੀ ਸਫੇਦ ਚੱਦਰ ਦੇ ਨਾਲ ਢੱਕਿਆ ਹੋਇਆ ਹੈ। ਬਰਫਬਾਰੀ ਦੇ ਕਾਰਨ ਆਵਾਜਾਈ ਕਾਫੀ ਪ੍ਰਭਾਵਿਤ ਹੋ ਰਹੀ ਹੈ। ਇਸਦੇ ਬਾਵਜੁਦ ਵੀ ਲੋਕ ਬਰਫਬਾਰੀ ਦਾ ਖੁਬਸੁਰਤ ਨਜਾਰਾ ਲੈਣ ਲਈ ਆ ਰਹੇ ਹਨ। ਬਰਫਬਾਰੀ ਦੇ ਕਾਰਨ ਤਾਪਮਾਨ ਚ ਕਾਫੀ ਗਿਰਾਵਟ ਆਇਆ ਹੈ ਪਰ ਲੋਕ ਜਦ ਵੀ ਇੱਥੇ ਪਹੁੰਚ ਕੇ ਖੁਸ਼ ਹਨ ਤੇ ਬਰਫਬਾਰੀ ਦਾ ਨਜਾਰਾ ਲੈ ਰਹੇ ਹਨ। ਸੈਲਾਨੀ ਦੂਰ ਦੂਰ ਤੋਂ ਹਿਮਾਚਲ ਪ੍ਰਦੇਸ਼ ਦੀ ਵਾਦੀਆਂ ’ਚ ਆ ਰਹੇ
ਹਨ। ਪੰਜਾਬ ਤੋਂ ਵੀ ਲੋਕ ਇੱਥੇ ਪਹੁੰਚ ਰਹੇ ਹਨ, ਤੇ ਆਪਣੀ ਖੁਸ਼ੀ ਨੂੰ ਬੋਲੀਆਂ ਰਾਹੀ ਪ੍ਰਗਟ ਕਰ ਰਹੇ ਹਨ। ਬਰਫਬਾਰੀ ’ਚ ਪੰਜਾਬੀਆਂ ਨੇ ਖੁਸ਼ੀ ’ਚ ਭੰਗੜਾ ਪਾਇਆ। ਸ਼ਿਮਲਾ ਦੀ ਵਾਦੀਆਂ ’ਚ ਪਹੁੰਚੇ ਸੈਲਾਨੀਆਂ ਦਾ ਕਹਿਣਾ ਹੈ ਕਿ ਬੇਸ਼ਕ ਇੱਥੇ ਦਾ ਤਾਪਮਾਨ ਕਾਫੀ ਘੱਟ ਹੈ ਪਰ ਫਿਰ ਵੀ ਉਹ ਇੱਥੇ ਇਸ ਖੂਬਸੁਰਤ ਨਜਾਰੇ ਨੂੰ ਲੈਣ ਦੇ ਲਈ ਆਏ ਹਨ।

ਹੁਣ ਮੌਸਮ ਹੋਇਆ ਸੁਹਾਵਨਾ


ਲਗਾਤਾਰ ਹੋਈ ਬਰਫਬਾਰੀ ਤੋਂ ਬਾਅਦ ਧੁੱਪ ਨਿਕਲ ਗਈ ਹੈ। ਧੁੱਪ ਨਿਕਲਣ ਤੋਂ ਬਾਅਦ ਪਹਾੜ ਚਾਂਦੀ ਦੀ ਤਰ੍ਹਾਂ ਚਮਕ ਰਹੇ ਹਨ। ਜੋ ਕਿ ਦੇਖਣ ਚ ਕਾਫੀ ਖੂਬਸੁਰਤ ਲੱਗ ਰਹੇ ਹਨ। ਫਿਲਹਾਲ ਅਜੇ ਵੀ ਆਵਾਜਾਈ ਪ੍ਰਭਾਵਿਤ ਹੈ।

SHOW MORE