HOME » Videos » Punjab
Share whatsapp

ਪੰਜਾਬ ਦੀ ਇਹ ਧੀ ਘਰ ਦੀ ਛੱਤ ਤੇ ਮਸ਼ਰੂਮ ਉਗਾ ਕੇ ਕਮਾ ਰਹੀ ਹੈ ਚੌਖਾ ਪੈਸਾ, ਹੋਰਨਾਂ ਮਹਿਲਾਵਾਂ ਲਈ ਵੀ ਬਣੀ ਪ੍ਰੇਰਣਾ

Punjab | 01:52 PM IST Jan 21, 2019

 

ਪੰਜਾਬ ਦੇ ਫਿਰੋਜ਼ਪੁਰ ਦੀ ਅਨੀਤਾ ਸੀਕਰੀ ਉਨ੍ਹਾਂ ਸਾਰੀਆਂ ਮਹਿਲਾਵਾਂ ਲਈ ਮਿਸਾਲ ਬਣੀ ਹੋਈ ਹੈ ਜੋ ਘਰੋਂ ਬਾਹਰ ਨਿਕਲ ਕੇ ਕੰਮ ਕਰਨ ਦੀਆਂ ਚਾਹਵਾਨ ਹਨ। ਅਨੀਤਾ ਘਰ ਦੇ ਕੰਮਕਾਜ ਨਾਲ ਘਰ ਵਿੱਚ ਮਸ਼ਰੂਮ ਦੀ ਆੱਰਗੈਨਿਕ ਖੇਤੀ ਕਰ ਰਹੀ ਹੈ ਤੇ ਹੋਰਨਾਂ ਮਹਿਲਾਵਾਂ ਲਈ ਪ੍ਰੇਰਣਾ ਬਣ ਰਹੀ ਹੈ। ਅਨੀਤਾ ਨੇ ਆਪਣੇ ਹੀ ਘਰ ਦੀ ਛੱਤ ਦੇ ਦੋ ਕਮਰਿਆਂ ਵਿੱਚ ਮਸ਼ਰੂਮ ਦੀ ਆੱਰਗੈਨਿਕ ਖੇਤੀ ਕੀਤੀ ਨਾਲ ਹੀ ਕਈ ਤਰ੍ਹਾਂ ਦੇ ਆਚਾਰ ਤਿਆਰ ਕਰਕੇ ਵੇਚ ਰਹੀ ਹੈ। ਤੇ ਸਭ ਕਰੀਬ ਉਹ ਪਿਛਲੇ 7 ਸਾਲਾਂ ਤੋਂ ਕਰ ਰਹੀ ਹੈ ਤੇ ਚੌਖਾ ਪੈਸਾ ਕਮਾ ਰਹੀ ਹੈ।

ਅਨੀਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਪੜ੍ਹਾਈ ਤੋਂ ਬਾਅਦ ਕਿਤੇ ਨੌਕਰੀ ਨਹੀਂ ਮਿਲੀ ਤੇ ਉਨ੍ਹਾਂ ਦੇ ਪਤੀ ਨੇ ਵੀ ਕਈ ਕੰਮ ਕੀਤੇ ਪਰ ਉਹ ਸਫ਼ਲ ਨਹੀਂ ਹੋ ਪਾਏ। ਉਸਦੀ ਨਨਾਣ ਸੋਲਨ ਵਿੱਚ ਰਹਿੰਦੀ ਹੈ ਤੇ ਉਸਨੇ ਹੀ ਮਸ਼ਰੂਮ ਦੀ ਖੇਤੀ ਕਰਨ ਦੀ ਸਲਾਹ ਦਿੱਤੀ ਤੇ ਉਨ੍ਹਾਂ ਨੇ ਇਸ ਲਈ ਕਰੀਬ 15 ਦਿਨਾਂ ਦੀ ਟਰੇਨਿੰਗ ਲਈ ਤੇ ਘਰ ਦੀ ਛੱਤ ਤੇ ਹੀ ਮਸ਼ਰੂਮ ਉਗਾਉਣੀ ਸ਼ੁਰੂ ਕੀਤੀ ਤੇ ਇਹ ਬਿਜ਼ਨਸ ਅੱਗੇ ਵਧਾਇਆ। ਉਨ੍ਹਾਂ ਕਿਹਾ ਕਿ ਕੋਈ ਵੀ ਕੰਮ ਕਰਨ ਲਈ ਬਸ ਤੁਹਾਡਾ ਇਰਾਦਾ ਹੋਣਾ ਚਾਹੀਦਾ ਹੈ।

 

SHOW MORE