HOME » Top Videos » Punjab
Share whatsapp

ਰੇਲ ਹਾਦਸਾ: ਕੌਂਸਲਰ ਮਿੱਠੂ ਮੈਦਾਨ ਨੇ ਮਜੀਠੀਆ ਖਿਲਾਫ ਕੱਢੀ ਖੁੱਲ੍ਹ ਕੇ ਭੜਾਸ

Punjab | 01:35 PM IST Oct 08, 2019

ਅੰਮ੍ਰਿਤਸਰ ਤੋਂ ਕੌਂਸਲਰ ਮਿੱਠੂ ਮੈਦਾਨ ਨੇ ਫੇਸਬੁਕ ਉਤੇ ਵੀਡੀਓ ਪਾ ਕੇ ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖਿਲਾਫ ਖੁੱਲ੍ਹ ਕੇ ਭੜਾਸ ਕੱਢੀ ਹੈ। ਪਿਛਲੇ ਵਰ੍ਹੇ ਦੁਸਹਿਰੇ ਵਾਲੇ ਦਿਨ ਵਾਪਰੇ ਰੇਲ ਹਾਦਸੇ ਉਤੇ ਸਿਆਸਤ ਖੇਡਣ ਦੇ ਦੋਸ਼ ਲਾਉਂਦੇ ਹੋਏ ਮਿੱਠੂ ਮੈਦਾਨ ਨੇ ਆਖਿਆ ਕਿ ਸੈਂਕੜੇ ਨੌਜਵਾਨ ਨਸ਼ਿਆਂ ਨਾਲ ਮਰ ਗਏ।

ਕਦੇ ਇਨ੍ਹਾਂ ਦਾ ਕੈਂਡਲ ਮਾਰਚ ਕੱਢਿਆ ਹੈ ਪਰ ਰੇਲ ਹਾਦਸੇ ਉਤੇ ਕੈਂਡਲ ਮਾਰਚ ਕੱਢ ਕੇ ਨੌਟੰਕੀ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਮਿੱਠੂ ਮੈਦਾਨ ਉਤੇ ਰੇਲ ਹਾਦਸੇ ਲਈ ਜਿੰਮੇਵਾਰ ਹੋਣ ਦੇ ਦੋਸ਼ ਲੱਗੇ ਸਨ। ਹੁਣ ਸਾਲ ਬਾਅਦ ਅਕਾਲੀ ਦਲ ਵੱਲੋਂ ਪੀਤੜਾਂ ਨੂੰ ਇਨਸਾਫ ਦੇ ਨਾਂ ਉਤੇ ਕੱਢੇ ਗਏ ਕੈਂਡਲ ਮਾਰਚ ਨੂੰ ਨੌਟੰਕੀ ਦੱਸਦੇ ਹੋਏ ਮਿੱਠੂ ਮੈਦਾਨ ਨੇ ਦੋਸ਼ ਲਾਇਆ ਹੈ ਕਿ ਮਜੀਠੀਆ ਪਹਿਲਾਂ ਉਨ੍ਹਾਂ ਲੋਕਾਂ ਲਈ ਕੈਂਡਲ ਮਾਰਚ ਕੱਢਣ ਜਿਨ੍ਹਾਂ ਨੂੰ ਨਸ਼ਿਆਂ ਕਾਰਨ ਆਪਣੀ ਜਾਨ ਤੋਂ ਹੱਥ ਧੋਣੇ ਪਏ।

SHOW MORE