HOME » Videos » Punjab
Share whatsapp

ਮੀਂਹ ਨੇ ਝੰਬੇ ਕਿਸਾਨ, ਮੰਡੀਆਂ 'ਚ ਭਿੱਜੀ ਫਸਲ...

Punjab | 01:15 PM IST Oct 11, 2018

ਕੱਲ੍ਹ ਦੇਰ ਰਾਤ ਅੰਮ੍ਰਿਤਸਰ ਵਿੱਚ ਹੋਈ ਬਾਰਸ਼ ਦੇ ਕਾਰਨ ਕਿਸਾਨਾਂ ਦੀ ਫ਼ਸਲ ਨੂੰ ਨੁਕਸਾਨ ਹੋਇਆ। ਬਾਰਸ਼ ਨੇ ਭਗਤਾ ਵਾਲੀ ਮੰਡੀ ਦੀ ਹਾਲਤ ਬੁਰੀ ਕਰ ਦਿੱਤੀ। ਜਿਸ ਕਾਰਨ ਮੰਡੀ ਵਿੱਚ ਵਿਕਣ ਲਈ ਪਈ ਕਿਸਾਨਾਂ ਦੀ ਫ਼ਸਲ ਭਿੱਜ ਗਈ ਤੇ ਫ਼ਸਲ ਦੀ ਕੁਆਲਿਟੀ ਉੱਤੇ ਮਾੜਾ ਪ੍ਰਭਾਵ ਪਿਆ। ਵੱਡੀ ਗੱਲ ਇਹ ਹੈ ਕਿਸਾਨਾਂ ਦੀ ਇਸ ਫ਼ਸਲ ਖ਼ਰਾਬ ਹੋਣ ਪਿੱਛੇ ਸਰਕਾਰ ਦਾ ਮਾੜਾ ਪ੍ਰਬੰਧ ਜ਼ਿਆਦਾ ਜ਼ਿੰਮੇਵਾਰ ਹੈ।

ਮੰਡੀ ਵਿੱਚ ਕੋਈ ਸ਼ਟਰ ਨਹੀਂ ਹੈ ਤੇ ਨਾ ਹੀ ਕਈ ਫ਼ਸਲ ਨੂੰ ਸੰਭਾਲਣ ਦੇ ਲਈ ਪੁਖ਼ਤਾ ਪ੍ਰਬੰਧ ਹੈ। ਉੱਥੇ ਹੀ ਕਿਸਾਨਾਂ ਨੇ ਵੀ ਇਸ ਉੱਤੇ ਰੋਸ ਜ਼ਾਹਿਰ ਕੀਤਾ ਕਿ ਕਰੋੜਾਂ ਰੁਪਏ ਦੀ ਲਾਗਤ ਨਾਲ ਇੱਥੇ ਨਵੀਂ ਸੈਢ ਅਤੇ ਕਿਸਾਨਾਂ ਦੇ ਬੈਠਣ ਦਾ ਇੰਤਜ਼ਾਮ ਕੀਤਾ ਜਾਣਾ ਚਾਹੀਦਾ ਸੀ ਪਰ ਸਰਕਾਰ ਵੱਲੋਂ ਕੁੱਝ ਨਹੀਂ ਕੀਤਾ ਗਿਆ ਹੁਣ ਉਸ ਦੀ ਬੇਟੇ ਵਰਗੀ ਫ਼ਸਲ ਨੂੰ ਮੰਡੀਆਂ ਵਿੱਚ ਰੁਲਨ ਦੇ ਲਈ ਮਜਬੂਰ ਹੋਣ ਪੈ ਰਿਹਾ ਹੈ।

SHOW MORE