HOME » Top Videos » Punjab
Share whatsapp

ਡਰੇਨ 'ਚ ਪਈ ਦਰਾੜ, ਕਿਸਾਨਾਂ ਦੀ 500 ਏਕੜ ਫ਼ਸਲ ਬਰਬਾਦ

Punjab | 10:57 AM IST Jul 17, 2019

ਮਾਨਸਾ ਵਿੱਚ ਵੀ ਭਾਰੀ ਮੀਂਹ ਕਿਸਾਨਾਂ ਲਈ ਆਫਤ ਲੈ ਕੇ ਆਇਆ ਹੈ। ਮਾਨਸਾ ਦੇ ਕਈ ਪਿੰਡਾਂ ਕਿਸਾਨਾਂ ਦੀ 500 ਏਕੜ ਫਸਲ ਬਰਬਾਦ ਹੋ ਗਈ।

ਦਰਅਸਲ ਪਿੰਡ ਬਹਾਦਰਪੁਰ ਜਲ ਬੇੜਾ ਤੋਂ ਗੁਜਰਦੀ ਡਰੇਨ ਦੀ ਸਫਾਈ ਨਾ ਹੋਣ ਦੇ ਕਾਰਨ ਵੱਡੀ ਦਰਾੜ ਪੈ ਗਈ। ਜਿਸ ਨਾਲ ਡਰੇਨ ਦਾ ਪਾਣੀ ਕਿਸਾਨਾਂ ਦੀ ਫਸਲ ਵਿੱਚ ਦਾਖਲ ਹੋ ਗਿਆ।

ਕਿਸਾਨਾਂ ਦੀ ਫਸਲ ਬਰਬਾਦ ਹੋ ਗਈ ਤੇ ਕਿਸਾਨਾਂ ਨੇ ਸਰਕਾਰ ਤੋਂ ਖਰਾਬ ਹੋਈ ਫਸਲ ਲਈ ਢੁਕਵੇਂ ਮੁਆਵਜ਼ੇ ਦੀ ਮੰਗ ਕੀਤੀ ਹੈ, ਉੱਥੇ ਹੀ ਬਰੇਟਾ ਮਾਨਸਾ ਦਾ ਵੀ ਸੰਪਰਕ ਟੁੱਟ ਗਿਆ, ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

SHOW MORE