HOME » Top Videos » Punjab
Share whatsapp

ਪੰਜਾਬ ’ਚ ਪੈ ਰਿਹਾ ਮੀਂਹ ਇੰਝ ਕਰੇਗਾ ਫਸਲਾਂ ਲਈ ਘਿਉ ਦਾ ਕੰਮ

Punjab | 03:13 PM IST Jan 08, 2020

ਪੰਜਾਬ ਸਮੇਤ ਪੂਰੇ ਉੱਤਰ ਭਾਰਤ ’ਚ ਮੀਂਹ ਪੈ ਰਿਹਾ ਹੈ। ਜਿਸ ਕਾਰਨ ਤਾਪਮਾਨ ਵਿਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਉੱਥੇ ਹੀ ਫਸਲਾਂ ਲਈ ਮੀਂਹ ਕਾਫੀ ਫਾਇਦੇਮੰਦ ਸਾਬਤ ਹੋ ਰਿਹਾ ਹੈ।

ਪੰਜਾਬ ਸਣੇ ਉੱਤਰੀ ਭਾਰਤ ’ਚ ਪਿਛਲੇ ਦੋ ਦਿਨਾਂ ਤੋਂ ਮੀਂਹ ਪੈ ਰਿਹਾ ਹੈ। ਜਿਸ ਕਾਰਨ ਤਾਪਮਾਨ ’ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਮੌਸਮ ਵਿਭਾਗ ਦੇ ਅਨੁਸਾਰ ਪੰਜਾਬ ਸਮੇਤ ਪੂਰੇ ਉੱਤਰ ਭਾਰਤ ’ਚ 8 ਜਨਵਰੀ ਤੱਕ ਮੀਂਹ ਪਏਗਾ। ਦੱਸ ਦਈਏ ਕਿ ਚੰਡੀਗੜ੍ਹ ਵਿਚ ਸਵੇਰੇ ਤੋਂ ਹੀ ਹਲਕਾ ਹਲਕਾ ਮੀਂਹ ਪੈ ਰਿਹਾ ਹੈ। ਜਿਸ ਕਾਰਨ ਲੋਕਾਂ ਨੂੰ ਪ੍ਰਦੂਸ਼ਣ ਤੋਂ ਰਾਹਤ ਮਿਲੀ ਹੈ। ਪਰ ਮੀਂਹ ਦੇ ਨਾਲ ਠੰਡ ’ਚ ਵਾਧਾ ਹੋ ਗਿਆ ਹੈ।

ਉਧਰ, ਖੇਤੀਬਾੜੀ ਵਿਭਾਗ ਦਾ ਕਹਿਣਾ ਹੈ ਕਿ ਇਹ ਮੀਂਹ ਕਣਕ ਤੇ ਸਾਉਣੀ ਦੀਆਂ ਹੋਰ ਫ਼ਸਲਾਂ ਲਈ ਲਾਹੇਵੰਦ ਹੈ। ਪੰਜਾਬ ਵਿੱਚ ਕਣਕ ਦੀ ਬਜਾਈ ਹੋ ਚੁੱਕੀ ਹੈ ਤੇ ਇਹ ਬਾਰਸ਼ ਕਣਕ ਲਈ ਘਿਉ ਦਾ ਕੰਮ ਕਰੇਗੀ। ਉਂਜ ਬਾਰਸ਼ ਨਾਲ ਕੁਝ ਇਲਾਕਿਆਂ ਵਿੱਚ ਸਬਜ਼ੀਆਂ ਦਾ ਨੁਕਸਾਨ ਹੋ ਸਕਦਾ ਹੈ ਪਰ ਇਸ ਸਬੰਧੀ ਅਜੇ ਤੱਕ ਕੋਈ ਰਿਪੋਰਟ ਨਹੀਂ ਮਿਲੀ।

ਮੌਸਮ ਵਿਭਾਗ ਦੇ ਅਧਿਕਾਰੀਆਂ ਦਾ ਦੱਸਣਾ ਹੈ ਕਿ ਮੰਗਲਵਾਰ ਦੁਪਹਿਰ ਤੱਕ ਪੰਜਾਬ ਦੇ ਸ਼ਹਿਰਾਂ ਵਿਚ ਜੋ ਬਾਰਸ਼ ਰਿਕਾਰਡ ਕੀਤੀ ਗਈ, ਉਸ ਮੁਤਾਬਕ ਬਠਿੰਡਾ ਵਿਚ 20 ਮਿਲੀਮੀਟਰ ਤੋਂ ਜ਼ਿਆਦਾ ਬਾਰਸ਼ ਹੋਈ। ਇਸੇ ਤਰ੍ਹਾਂ ਫਰੀਦਕੋਟ ਵਿੱਚ 15 ਮਿਲੀਮੀਟਰ, ਕਪੂਰਥਲਾ ਵਿਚ 15 ਮਿਲੀਮੀਟਰ, ਅੰਮ੍ਰਿਤਸਰ ਵਿੱਚ 4.2 ਮਿਲੀਮੀਟਰ, ਲੁਧਿਆਣਾ ਵਿੱਚ 8, ਪਟਿਆਲਾ ਵਿੱਚ 8.7, ਪਠਾਨਕੋਟ ਵਿੱਚ 6, ਗੁਰਦਾਸਪੁਰ 7.6, ਰੋਪੜ 7, ਤਰਨਤਾਰਨ 6, ਮੋਗਾ 5.4, ਅਬੋਹਰ 5, ਸੰਗਰੂਰ 9.4, ਸੁਨਾਮ 7.8, ਮਾਨਸਾ 7.6 ਅਤੇ ਜਗਰਾਉਂ ਵਿੱਚ 6.6 ਮਿਲੀਮੀਟਰ ਬਾਰਸ਼ ਰਿਕਾਰਡ ਕੀਤੀ ਗਈ।

SHOW MORE