HOME » Top Videos » Punjab
Share whatsapp

'ਖੰਘ ਦੀ ਦਵਾਈ' ਦੇ ਵਿਵਾਦਤ ਬਿਆਨ 'ਤੇ ਰਾਜਾ ਵੜਿੰਗ ਦੀ ਸਫ਼ਾਈ

Punjab | 05:24 PM IST Nov 26, 2018

ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਵਿਵਾਦਤ ਬਿਆਨ ਤੇ ਸਫ਼ਾਈ ਪੇਸ਼ ਕੀਤੀ ਹੈ। ਰਾਜਾ ਵੜਿੰਗ ਨੇ ਫੇਸਬੁੱਕ ਤੇ ਲਾਈਵ ਹੋ ਕੇ ਆਪਣੇ ਬਿਆਨ ਤੇ ਸਫ਼ਾਈ ਦਿੱਤੀ । ਵੜਿੰਗ ਨੇ ਕਿਹਾ ਕਿ ਉਹ ਹਲਕੇ ਮੂਡ ਵਿੱਚ ਕਹੀ ਗੱਲ ਸੀ...ਵੜਿੰਗ ਨੇ ਕਿਹਾ ਕਿ ਬੇਵਜ੍ਹਾ ਮੀਡੀਆ ਨੇ ਇਸ ਗੱਲ਼ ਨੂੰ ਤੂਲ ਦਿੱਤੀ। ਰਾਜਾ ਵੜਿੰਗ ਨੇ ਕਈ ਮੀਡੀਆ ਘਰਾਂ ਤੇ ਪੱਖਪਾਤੀ ਹੋਣ ਦੇ ਵੀ ਇਲਜ਼ਾਮ ਲਗਾਏ। ਦਰਅਸਲ, ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਰਾਜਸਥਾਨ ਵਿੱਚ ਚੋਣ ਪ੍ਰਚਾਰ ਦੌਰਾਨ ਇੱਕ ਬਿਆਨ ਦਿੱਤਾ ਸੀ ਜਿਸ ਤੇ ਵਿਵਾਦ ਹੋਇਆ।

ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਇਕ ਵਿਵਾਦਿਤ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ। ਇਹ ਵੀਡੀਓ ਰਾਜਸਥਾਨ ਦੇ ਹਨੂੰਮਾਨਗੜ੍ਹ ਦੇ ਪੀਲੀਆ ਬੰਗਾ ਦੀ ਦੱਸੀ ਜਾ ਰਹੀ ਹੈ। ਜਿੱਥੇ ਰਾਜਾ ਵੜਿੰਗ ਇਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਰਾਜਸਥਾਨ ਦੇ ਲੋਕਾਂ ਨੂੰ ਪੰਜਾਬ ਦੀ ਸ਼ਰਾਬ ਨਾਲ ਲੁਭਾਉਂਦੇ ਨਜ਼ਰ ਆਏ। ਉਹਨਾਂ ਕਿਹਾ ਕਿ ਪੰਜਾਬ ਆਓ ਅਸੀਂ ਤੁਹਾਨੂੰ ਗੁਲਾਬ ਜਾਮੁਣ ਖਾਵਾਂਵਾਂਗੇ ਅਤੇ ਨਾਲ ਖੰਘ ਦੀ ਦਵਾਈ (ਸ਼ਰਾਬ) ਪਿਆਂਵਾਂਗੇ। ਹੁਣ ਇਸ ਵਿਵਾਦਤ ਬਿਆਨ ਤੇ ਸਫ਼ਾਈ ਪੇਸ਼ ਕੀਤੀ ਹੈ। ਰਾਜਾ ਵੜਿੰਗ ਨੇ ਫੇਸਬੁੱਕ ਤੇ ਲਾਈਵ ਹੋ ਕੇ ਆਪਣੇ ਬਿਆਨ ਤੇ ਸਫ਼ਾਈ ਦਿੱਤੀ ।

SHOW MORE