HOME » Top Videos » Punjab
Share whatsapp

ਸਿਆਸੀ ਲੋਕਾਂ ਦੀਆਂ ਰਣਨੀਤੀਆਂ ਬਾਰੇ 'ਸੱਚ' ਬੋਲ ਕੇ ਫਸੇ ਰਾਜਾ ਵੜਿੰਗ, ਦੇਣੀ ਪਈ ਸਫਾਈ

Punjab | 04:57 PM IST Oct 12, 2019

ਬੀਤੇ ਦਿਨ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਦੀ ਇਕ ਵੀਡੀਓ ਵਾਇਰਲ ਹੋਈ ਸੀ ਜਿਸ ਵਿਚ ਉਹ ਇਕ ਚੋਣ ਜਲਸੇ ਵਿਚ ਦਾਅਵਾ ਕਰ ਰਹੇ ਸਨ ਕਿ ਸਿਆਸੀ ਲੋਕ ਕਦੇ ਵੀ ਨਹੀਂ ਚਾਹੁੰਦੇ ਕਿ ਗਰੀਬ ਲੋਕਾਂ ਦੇ ਬੱਚੇ ਪੜ੍ਹ  ਜਾਣ।

ਰਾਜਾ ਵੜਿੰਗ ਆਖ ਰਹੇ ਹਨ ਕਿ ਜੇਕਰ ਮੁੱਖ ਮੰਤਰੀ ਚਾਹੇ ਤਾਂ ਵੱਡਾ ਸਕੂਲ ਬਣਾ ਸਕਦਾ ਹੈ, ਪਰ ਉਹ, ਤਾਂ ਨਹੀਂ ਬਣਾਉਂਦਾ ਕਿ ਜੇਕਰ ਤੁਹਾਡੇ ਜਵਾਕ ਪੜ੍ਹ ਗਏ ਤਾਂ ਉਨ੍ਹਾਂ ਨੂੰ ਅਕਲ ਆਜੂ, ਤੇ ਫਿਰ ਸਾਨੂੰ ਵੋਟਾਂ ਨਹੀਂ ਪਾਉਣੀਆਂ। ਉਹ ਲੋਕ ਇਹੀ ਚਾਹੁੰਦੇ ਹਨ ਕਿ ਤੁਸੀਂ  5-7 ਜਮਾਤਾਂ ਪੜ੍ਹੋ ਤੇ ਡੰਗਰਾਂ ਨੂੰ ਪੱਠੇ ਪਾਓ। ਇਸ ਤੋਂ ਅੱਗੇ ਨਾ ਜਾਣ।

ਹੁਣ ਵੜਿੰਗ ਨੇ ਇਕ ਹੋਰ ਵੀਡੀਓ ਜਾਰੀ ਕਰ ਕੇ ਕਿਹਾ ਕਿ ਉਹ ਜਲਾਲਾਬਾਦ ਵਿਚ ਪਿਛਲੀ ਅਕਾਲੀ ਸਰਕਾਰ ਦੀਆਂ ਨੀਤੀਆਂ ਦੀ ਗੱਲ਼ ਕਰ ਰਹੇ ਸਨ। ਉਧਰ, ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਆਖਿਆ ਹੈ ਕਿ ਕਦੇ-ਕਦੇ ਇਨ੍ਹਾਂ ਲੋਕਾਂ ਦੇ ਮੂੰਹੋਂ ਸੱਚ ਨਿਕਲ ਹੀ ਜਾਂਦਾ ਹੈ।

SHOW MORE