HOME » Top Videos » Punjab
Share whatsapp

ਰਾਜਾ ਵੜਿੰਗ ਦੀ ਬੜ੍ਹਕ- ਐਸਾ ਕਿਹੜਾ ਅਫਸਰ ਜਿਹਨੂੰ ਆਪਾਂ ਬਾਂਹ ਫੜ ਕੇ ਬਾਹਰ ਨਹੀਂ ਕਰ ਸਕਦੇ

Punjab | 04:54 PM IST May 26, 2019

ਲੋਕਾਂ ਸਭਾ ਹਲਕਾ ਬਠਿੰਡਾ ਤੋਂ ਚੋਣ ਹਾਰਨ ਮਗਰੋਂ ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਕ ਵਿਵਾਦਿਤ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਹੜਾ ਥਾਣੇਦਾਰ ਲੋਕਾਂ ਦੀ ਗੱਲ ਨਹੀਂ ਸੁਣਦਾ, ਉਹ ਪੰਜਾਂ ਮਿੰਟਾਂ ਵਿੱਚ ਸਿੱਧਾ ਹੋ ਜਾਏਗਾ। ਐਸਾ ਕਿਹੜਾ ਅਫਸਰ ਜਿਹਨੂੰ ਆਪਾਂ ਬਾਂਹ ਫੜ ਕੇ ਬਾਹਰ ਨਹੀਂ ਕਰ ਸਕਦੇ? ਉਨ੍ਹਾਂ ਲੋਕਾਂ ਨੂੰ ਕਿਸੇ ਵੀ ਦਫ਼ਤਰ ਜਾਣ ਤੋਂ ਪਹਿਲਾਂ ਇਸ ਗਰੁੱਪ ਵਿੱਚ ਮੈਸਿਜ ਪਾਉਣ ਲਈ ਕਿਹਾ। ਉਨ੍ਹਾਂ ਤੋਂ ਪਹਿਲਾਂ ਸਟੇਜ ਤੋਂ ਕਾਂਗਰਸੀ ਸਰਪੰਚਾਂ ਨੇ ਵੀ ਆਪਣੀ ਭੜਾਸ ਕੱਢੀ।

ਰਾਜਾ ਵੜਿੰਗ ਨੇ ਧੰਨਵਾਦੀ ਦੌਰੇ ਮੌਕੇ ਕਿਹਾ ਕਿ ਇੱਕ ਵੱਟਸਐਪ ਗਰੁੱਪ ਬਣਾ ਲਓ, ਜਿਸ ਵਿੱਚ ਉਨ੍ਹਾਂ ਨੂੰ ਵੀ ਐਡ ਕੀਤਾ ਜਾਏਗਾ। ਜੋ ਵੀ ਕੰਮ ਹੋਏਗਾ, ਉਸ ਬਾਰੇ ਗਰੁੱਪ ਵਿੱਚ ਮੈਸੇਜ ਪਾਇਆ ਜਾਏਗਾ। ਜੇ ਕੋਈ SHO ਜਾਂ BDPO ਕੰਮ ਨਹੀਂ ਕਰੇਗਾ ਤਾਂ ਉਸ ਨੂੰ ਜਾਣਾ ਪਵੇਗਾ ਕਿਉਂਕਿ ਉਹ ਖ਼ੁਦ ਜਾ ਕੇ ਮੁੱਖ ਮੰਤਰੀ ਨੂੰ ਉਸ ਦੀ ਸ਼ਿਕਾਇਤ ਕਰ ਕੇ ਤਬਾਦਲਾ ਕਰਵਾ ਕੇ ਆਉਣਗੇ।

SHOW MORE
corona virus btn
corona virus btn
Loading