ਰਾਜਾ ਵੜਿੰਗ ਨੇ ਸੁਖਬੀਰ, ਮਜੀਠਿਆ, ਬੀਬਾ ਹਰਸਿਮਰਤ ਦੇ ਮੂੰਹ ’ਚ ਪਾਏ ਲੱਡੂ, ਦੇਖੋ video
Punjab | 06:53 PM IST Oct 24, 2019
ਅਕਾਲੀਆਂ ਦਾ ਗੜ੍ਹ ਮੰਨੀ ਜਾਂਦੀ ਜਲਾਲਾਬਾਦ ਸੀਟ ਤੋਂ ਕਾਂਗਰਸੀ ਉਮੀਦਵਾਰ ਨੇ ਆਪਣਾ ਕਬਜ਼ਾ ਕੀਤਾ ਹੈ। ਇਸ ਮੌਕੇ ਗਿੱਦੜਬਾਹਾ ਹਲਕੇ ਤੋਂ ਕਾਂਗਰਸੀ ਐਮਐਲਏ ਰਾਜਾ ਵੜਿੰਗ ਨੇ ਆਪਣੇ ਅੰਦਾਜ ਵਿਚ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਐਮਪੀ ਸੁਖਬੀਰ ਬਾਦਲ, ਐਮਐਲਏ ਬਿਕਰਮ ਸਿੰਘ ਮਜੀਠੀਆ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਮੂੰਹ ਮਿੱਠਾ ਕਰਵਾਇਆ। ਉਨ੍ਹਾਂ ਕਿਹਾ ਕਿ ਮੈਂ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਦਿੱਲੀ ਵਿਚ ਲੱਡੂ ਭੇਜਾਂਗਾ। ਦੱਸਣਯੋਗ ਹੈ ਕਿ ਪੰਜਾਬ ਵਿਧਾਨ ਸਭਾ ਜ਼ਿਮਨੀ ਚੋਣਾਂ ਦੀ ਜਲਾਲਾਬਾਦ ਸੀਟ ਵਿੱਚ 12 ਸਾਲਾ ਬਾਅਦ ਕਾਗਰਸ ਨੇ ਅਕਾਲੀ ਦਲ ਦੇ ਕਬਜ਼ੇ ਵਿੱਚੋਂ ਸੀਟ ਜਿੱਤ ਲਈ ਹੈ। ਕਾਂਗਰਸੀ ਉਮੀਦਵਾਰ ਰਮਿੰਦਰ ਸਿੰਘ ਆਵਲਾ ਨੇ ਇਹ ਸੀਟ ਜਿੱਤੀ ਹੈ। ਉਸਨੇ ਆਪਣੇ ਵਿਰੋਧੀ ਅਕਾਲੀ ਉਮੀਦਵਾਰ ਡਾ. ਰਾਜ ਸਿੰਘ ਡਿੱਬੀਪੁਰਾ ਨੂੰ ਹਰਾਇਆ ਹੈ। ਉਹ 16509 ਵੋਟਾਂ ਨਾਲ ਜੇਤੂ ਰਹੇ। ਇਸ ਤੋਂ ਪਹਿਲਾਂ ਇਸ ਸੀਟ ਤੇ ਅਕਾਲੀ ਦਲ ਦਾ ਕਬਜ਼ਾ ਸੀ।
-
CM ਮਾਨ ਕੋਠੀ ਘੇਰਨ ਜਾ ਰਹੇ ਇਨਸਾਫ਼ ਮੋਰਚੇ ਦਾ ਜਥਾ ਪੁਲਿਸ ਨੇ ਰੋਕਿਆ, ਹਿਰਾਸਤ 'ਚ ਲਿਆ
-
ਰਾਮ ਰਹੀਮ ਦੇ ਗੀਤ 'ਤੇ ਹੰਗਾਮਾ, 'ਬਲਾਤਕਾਰੀ ਤੇ ਕੁਕਰਮੀ ਬੰਦਾ ਨੌਜਵਾਨੀ ਨੂੰ ਕੀ ਸੇਧ...
-
-
ਕੌਮੀ ਇੰਨਸਾਫ਼ ਮੋਰਚਾ ਦਾ ਪੰਥ ਤੋਂ ਹੱਟਕੇ ਕੋਈ ਫੈਸਲਾ ਨਹੀਂ ਹੋਵੇਗਾ : ਬਾਪੂ ਗੁਰਚਰਨ ਸਿੰਘ
-
ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦਾ ਪਹਿਲਾ ਰਾਜ ਪੱਧਰੀ ਜਨਤਾ ਦਰਬਾਰ ਭਲਕੇ
-
ਪ੍ਰਦੂਸ਼ਣ ਦੀ ਸਮੱਸਿਆ ਤੋਂ ਨਜਿੱਠਣ ਲਈ ਇਲੈਕਟ੍ਰਿਕ ਵਾਹਨ ਚੰਗਾ ਵਿਕਲਪ: ਰਾਜਪਾਲ ਦੱਤਾਤ੍ਰੇਅ