HOME » Top Videos » Punjab
Share whatsapp

ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵਲੋਂ ਸੋਡਾ ਬਣਾਉਣ ਵਾਲੀ ਫੈਕਟਰੀ 'ਤੇ 1 ਕਰੋੜ ਦਾ ਜੁਰਮਾਨਾ

Punjab | 09:56 AM IST Mar 18, 2023

ਰਾਜਪੁਰਾ- ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਵੱਡੀ ਕਾਰਵਾਈ ਕਰਦਿਆਂ ਰਾਜਪੁਰਾ ਦੀ ਸੋਡਾ ਬਣਾਉਣ ਵਾਲੀ ਫੈਕਟਰੀ ਉਤੇ ਇੱਕ ਕਰੋੜ ਦਾ ਜੁਰਮਾਨਾ ਲਗਾਇਆ ਹੈ। ਦੱਸ ਦੇਈਏ ਕਿ ਪ੍ਰਦੂਸ਼ਣ ਬੋਰਡ ਵਲੋਂ 13 ਦਸੰਬਰ ਨੂੰ ਸ਼ਿਕਾਇਤ ਦੇ ਅਧਾਰ ਉਤੇ ਛਾਪਾ ਮਾਰਿਆ ਗਿਆ ਸੀ ਉਸ ਤੋਂ ਬਾਅਦ ਬੀਤੇ ਦਿਨੀ ਆਨੰਦ ਬੀਵਰੇਜ਼ ਤੇ 99 ਲੱਖ 71 ਹਜ਼ਾਰ 200 ਰੁਪਏ ਦਾ ਜੁਰਮਾਨਾ ਆਇਦ ਕੀਤਾ ਹੈ। ਪ੍ਰਦੂਸ਼ਣ ਬੋਰਡ ਨੇ ਨੈਸ਼ਨਲ ਗੁਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਅਤੇ ਵਾਤਾਵਰਨ ਦੇ ਨਿਯਮਾਂ ਦਾ ਦੋਸ਼ੀ ਮੰਨਦੇ ਹੋਏ ਜੁਰਮਾਨਾ ਆਈਦ ਕੀਤਾ ਹੈ। ਇਸ ਕੰਪਨੀ ਵਲੋਂ 18 ਸਤਬਰ 2018 ਤੋਂ 23 ਦਸੰਬਰ 2022 ਤੱਕ 1558 ਦਿਨਾਂ ਦੌਰਾਨ ਧਰਤੀ ਹੇਠੋਂ ਪਾਣੀ ਕੱਢੇ ਜਾਣ ਦਾ ਦੋਸ਼ੀ ਮੰਨਿਆ ਹੈ। ਆਰਡਰ ਵਿੱਚ ਇਹ ਲਿਖਿਆ ਕਿ ਇਸ ਕੰਪਨੀ ਵਲੋਂ 6 ਇੰਚ ਦਾ ਬੋਰ ਕਰਕੇ ਜਮੀਨ ਦੇ ਹੇਠੋ 350 ਫੁੱਟ ਤੋਂ ਪਾਣੀ ਕੱਢਿਆ ਜਾ ਰਿਹਾ ਸੀ।

SHOW MORE