HOME » Videos » Punjab
Share whatsapp

ਮੇਰੇ ਕੰਮਾਂ ਨੂੰ ਕਾਂਗਰਸ ਹਾਈਕਮਾਨ ਨੇ ਅੱਖੋਂ-ਪਰੋਖੇ ਕੀਤਾ: ਰਾਕੇਸ਼ ਪਾਂਡੇ

Punjab | 08:23 PM IST May 15, 2018

ਕੈਬਨਿਟ ਵਿਸਥਾਰ ਤੋਂ ਬਾਅਦ ਕਾਂਗਰਸ 'ਚ ਉੱਠੀਆਂ ਬਗਾਵਤ ਸੁਰਾਂ ਲਗਾਤਾਰ ਵੱਧਦੀ ਜਾ ਰਹੀਆਂ ਹਨ। ਕੈਬਨਿਟ ਵਿੱਚ ਥਾਂ ਨਾ ਮਿਲਣ ਤੋਂ ਨਾਰਾਜ਼ ਵਿਧਾਇਕ ਰਾਕੇਸ਼ ਪਾਂਡੇ ਨੇ ਨਿਊਜ਼-18 ਨਾਲ ਖ਼ਾਸ ਗਲਬਾਤ ਦੌਰਾਨ ਆਪਣੀ ਨਾਰਾਜ਼ਗੀ ਖੁੱਲ੍ਹ ਕੇ ਜਾਹਿਰ ਕੀਤੀ। 6 ਵਾਰ ਵਿਧਾਇਕ ਬਣਨ ਵਾਲੇ ਰਾਕੇਸ਼ ਪਾਂਡੇ ਦਾ ਕਹਿਣਾ ਹੈ ਕਿ ਉਹਨਾਂ ਨੂੰ ਬਣਦਾ ਹੱਕ ਨਹੀਂ ਦਿੱਤਾ ਗਿਆ ਅਤੇ ਉਹਨਾਂ ਦੇ ਕੀਤੇ ਕੰਮਾਂ ਨੂੰ ਹਾਈਕਮਾਨ ਨੇ ਅੱਖੋ-ਪਰੋਖੇ ਕੀਤਾ ਗਿਆ ਹੈ, ਜਿਸ ਦਾ ਉਹਨਾਂ ਨੂੰ ਮਲਾਲ ਹੈ।

ਕਾਂਗਰਸ ਵਿੱਚ ਅੰਦਰੂਨੀ ਪਾੜਾ ਲਗਤਾਰ ਵੱਧ ਰਿਹੈ ਪਰ ਕਾਂਗਰਸ ਪਾਰਟੀ ਅੰਦਰ ਸਭ ਠੀਕ-ਠਾਕ ਹੋਣ ਦਾ ਦਾਅਵਾ ਕਰ ਰਹੀ ਹੈ। ਰਾਕੇਸ਼ ਪਾਂਡੇ ਦੀ ਥਾਂ ਲੁਧਿਆਣਾ ਤੋਂ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਦਾ ਕਹਿਣਾ ਹੈ ਕਿ ਕੋਈ ਵਿਧਾਇਕ ਨਾਰਾਜ਼ ਨਹੀਂ ਸਗੋਂ ਕੁੱਝ ਵਿਧਾਇਕਾਂ ਨੇ ਅਸਤੀਫ਼ੇ ਰਾਹੀਂ ਹਾਈਕਾਮਨ ਅੱਗੇ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਜਿਸ ਉੱਤੇ ਫੈਸਲਾ ਹਾਈਕਮਾਨ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੈਣਾ ਹੈ।

ਕਾਂਗਰਸੀ ਆਗੂ ਪਾਰਟੀ ਅੰਦਰ ਆੱਲ ਇਜ਼ ਵੈਲ ਦੱਸ ਰਹੇ ਨੇ ਪਰ ਇੱਕ ਤੋਂ ਬਾਅਦ ਇੱਕ ਵਿਧਾਇਕ ਵੱਲੋਂ ਪਾਰਟੀ ਦੇ ਅਹੁਦਿਆਂ ਤੋਂ ਦਿੱਤੇ ਅਸਤੀਫ਼ੇ ਸਾਫ਼ ਬਿਆਨ ਕਰ ਰਹੇ ਹਨ ਕਿ ਕਾਂਗਰਸ ਵਿੱਚ ਕੁੱਝ ਵੀ ਆੱਲ ਇਜ਼ ਵੈਲ ਨਹੀਂ ਹੈ।

SHOW MORE