HOME » Top Videos » Punjab
Share whatsapp

ਰੰਧਾਵਾ ਨੇ ਹਰਸਿਮਰਤ ਦੀ ਨਾਇਡੂ ਤੇ ਗਡਕਰੀ ਕੋਲ ਕੀਤੀ ਸ਼ਿਕਾਇਤ,ਜਾਣੋ ਮਾਮਲਾ..

Punjab | 04:44 PM IST Nov 26, 2018

ਨੀਂਹ ਪੱਥਰ ਸਮਾਗਮ ਦੌਰਾਨ ਮੰਚ 'ਤੇ ਸਿਆਸੀ ਡਰਾਮਿਆਂ ਦੀ ਭੇਂਟ ਚੜ੍ਹ ਗਿਆ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਭਾਸ਼ਣ ਦੌਰਾਨ ਹੋਈ ਨਾਅਰੇਬਾਜ਼ੀ ਹੋਈ। 84 ਦੇ ਦਿੱਤੇ ਬਿਆਨ ਨੂੰ ਲੈ ਕੇ ਰੰਧਾਵਾ ਨੇ ਵੀ ਉਪ ਰਾਸ਼ਟਰਪਤੀ ਦੇ ਸਾਹਮਣੇ ਵਿਰੋਧ ਜਤਾਇਆ। ਕੋਰੀਡੋਰ ਦੇ ਨੀਂਹ ਪੱਥਰ ਰੱਖਣ ਦੇ ਸਮਾਗਮ ਦੌਰਾਨ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕਾਫੀ ਤਲਖ ਨਜ਼ਰ ਆਏ। ਸਭ ਤੋਂ ਪਹਿਲਾਂ ਉਹਨਾਂ ਨੀਂਹ ਪੱਥਰ ਤੇ ਲਿਖੇ ਆਪਣੇ ਨਾਂ ਉੱਤੇ ਕਾਲੀ ਟੇਪ ਲਾ ਦਿੱਤੀ।

ਰੰਧਾਵਾ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਬਾਦਲਾਂ ਦੇ ਨਾਂ ਨਾਲ ਉਹਨਾਂ ਦਾ ਨਾਂ ਲਿਖਿਆ ਜਾਵੇ। ਇਸ ਤੋਂ ਬਾਅਦ ਜਦੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਮੰਚ ਤੋਂ ਆਪਣੇ ਭਾਸ਼ਣ ਦੌਰਾਨ 1984 ਕਤਲੇਆਮ ਲਈ ਕਾਂਗਰਸ ਨੂੰ ਜ਼ਿੰਮੇਵਾਰ ਦੱਸਿਆ ਤਾਂ ਸੁਖਜਿੰਦਰ ਸਿੰਘ ਰੰਧਾਵਾ ਭੜਕ ਗਏ। ਉਹਨਾਂ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਕੋਲ ਜਾ ਕੇ ਹਰਸਿਮਰਤ ਦੀ ਸ਼ਿਕਾਇਤ ਕੀਤੀ ਉਹ ਮੰਚ ਦੀ ਸਿਆਸੀ ਵਰਤੋਂ ਕਰ ਰਹੇ ਹਨ, ਫਿਰ ਰੰਧਾਵਾ ਨੇ ਨਿਤਿਨ ਗਡਕਰੀ ਨੂੰ ਵੀ ਹਰਸਿਮਰਤ ਕੌਰ ਬਾਦਲ ਦੀ ਸ਼ਿਕਾਇਤ ਕੀਤੀ।

ਜ਼ਿਕਰਯੋਗ ਹੈ ਕਿ ਕਰਤਾਰਪੁਰ ਕੋਰੀਡੋਰ ਦਾ ਅੱਜ ਭਾਰਤ ਵਾਲੇ ਪਾਸੇ ਨੀਂਹ ਪੱਥਰ ਰੱਖ ਦਿੱਤਾ ਗਿਆ। ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਕੋਰੀਡੋਰ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਕੇਂਦਰੀ ਮੰਤਰੀ ਹਰਦੀਪ ਪੁਰੀ, ਹਰਸਿਮਰਤ ਕੌਰ ਬਾਦਲ ਤੋਂ ਇਲਾਵਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਹਾਜ਼ਰ ਰਹੇ। ਇਹ ਕੋਰੀਡੋਰ ਭਾਰਤੀ ਸਰਹੱਦ ਤੱਕ ਬਣੇਗਾ।

ਦੂਜੇ ਪਾਸੇ ਪਾਕਿਸਤਾਨ ਵੱਲੋਂ 28 ਨਵੰਬਰ ਨੂੰ ਕੋਰੀਡੋਰ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਦੋਵੇਂ ਪਾਸਿਆਂ ਤੋਂ ਕੋਰੀਡੋਰ ਬਣਨ ਨਾਲ ਡੇਰਾ ਬਾਬਾ ਨਾਨਕ ਤੋਂ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਨੂੰ ਸਿੱਧਾ ਲਾਂਘਾ ਬਣ ਜਾਵੇਗਾ। ਸਿੱਖ ਭਾਈਚਾਰੇ ਵੱਲੋਂ ਇਹ ਕੋਰੀਡੋਰ ਬਣਾਉਣ ਦੀ ਲੰਮੇ ਵਕਤ ਤੋਂ ਮੰਗ ਕੀਤੀ ਜਾ ਰਹੀ ਸੀ ਤੇ ਕੋਰੀਡੋਰ ਦਾ ਨੀਂਹ ਪੱਥਰ ਰੱਖੇ ਜਾਣ ਨਾਲ ਇਸ ਚਿਰਕੋਣੀ ਮੰਗ ਵੱਲ ਪਹਿਲਾ ਕਦਮ ਪੁੱਟਿਆ ਗਿਆ ਹੈ।

SHOW MORE