HOME » Videos » Punjab
Share whatsapp

ਸਾਡੀ ਖਹਿਰਾ, ਬੈਂਸ਼ ਭਰਾਵਾਂ ਤੇ ਆਪ ਨਾਲ ਚੱਲ ਰਹੀ ਗੱਲਬਾਤ: ਰਣਜੀਤ ਬ੍ਰਹਮਪੁਰਾ

Punjab | 08:27 AM IST Feb 12, 2019

ਜਿੱਥੇ 2019 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਾ ਹੈ। 2019 ਦਾ ਮੈਦਾਨ ਫਤਿਹ ਕਰਨ ਲਈ ਜੋਰ ਅਜਮਾਇਸ਼ ਕੀਤੀ ਜਾ ਰਹੀ ਹੈ, ਉੱਥੇ ਹੀ ਟਕਸਾਲੀ ਅਕਾਲੀ ਦਲ ਅਜੇ ਆਪਣੇ ਪੱਤੇ ਨਹੀਂ ਖੋਲ ਰਿਹਾ। ਇਕ ਪਾਸੇ ਟਕਸਾਲੀਆਂ ਦੇ ਪੰਜਾਬ ਡੈਮੋਕਰੇਟਿਕ ਅਲਾਇੰਸ ਦਾ ਹਿੱਸਾ ਬਣਨ ਤੇ ਸੀਟਾਂ ਨੂੰ ਲੈ ਕੇ ਸਹਿਮਤੀ ਦੀਆਂ ਖਬਰਾਂ ਹਨ ਪਰ ਟਕਸਾਲੀ ਅਕਾਲੀ ਅਜੇ ਵੀ ਦੁਚਿੱਤੀ ਵਿੱਚ ਹੈ। ਸਾਰੇ ਵਿਕਲਪ ਖੋਲਕੇ ਚੱਲ ਰਹੇ ਹਨ। ਇਸੇ ਲਈ ਤਾਂ ਰਣਜੀਤ ਬ੍ਰਹਮਪੁਰਾ ਕਹਿ ਰਹੇ ਨੇ ਕਿ ਸਾਡੀ ਖਹਿਰਾ, ਬੈਂਸ ਭਰਾਵਾਂ ਤੇ ਆਮ ਆਦਮੀ ਪਾਰਟੀ ਨਾਲ ਗੱਲ ਚੱਲ ਰਹੀ ਹੈ।

ਰਣਜੀਤ ਸਿੰਘ ਬ੍ਰਹਮਪੁਰਾ ਦੇ ਬਿਆਨ ਤੋਂ ਇਕ ਗੱਲ ਤਾਂ ਸਾਫ ਹੁੰਦੀ ਐ ਕਿ ਟਕਸਾਲੀ ਅਕਾਲੀ ਦਲ ਜਲਦਬਾਜੀ ਵਿੱਚ ਕੋਈ ਫੈਸਲਾ ਨਹੀਂ ਲੈਣਾ ਚਾਹੁੰਦਾ। ਇਸੇ ਲਈ ਟਕਸਾਲੀ ਕੋਈ ਵੀ ਦਰਵਾਜਾ ਬੰਦ ਨਹੀਂ ਕਰ ਰਹੇ ਤੇ ਸਮੇਂ ਦੀ ਨਜਾਕਤ ਨੂੰ ਸਮਝ ਰਹੇ ਹਨ।

SHOW MORE