HOME » Videos » Punjab
Share whatsapp

ਲੁਧਿਆਣਾ ਵਿਚ ਦੋਸਤ ਨਾਲ ਘੁੰਮਣ ਗਈ ਲੜਕੀ ਨਾਲ 11 ਲੋਕਾਂ ਵੱਲੋਂ ਬਲਾਤਕਾਰ

Punjab | 01:45 PM IST Feb 11, 2019

ਲੁਧਿਆਣਾ ਵਿਚ ਇਕ ਲੜਕੀ ਨਾਲ 11 ਲੋਕਾਂ ਵੱਲੋਂ ਬਲਾਤਕਾਰ ਕੀਤਾ ਗਿਆ। ਇਹ ਕੁੜੀ ਆਪਣੇ ਮਿੱਤਰ ਨਾਲ ਘੁੰਮਣ ਲੁਧਿਆਣਾ ਦੇ ਮੁੱਲਾਂਪੁਰ ਇਲਾਕੇ ਵਿਚ ਗਈ ਸੀ। ਇਸ ਦੌਰਾਨ ਅਣਪਛਾਤੇ ਨੌਜਵਾਨਾਂ ਨੇ ਪਹਿਲਾਂ ਕੁੜੀ ਉਤੇ ਹਮਲਾ ਕੀਤਾ ਤੇ ਫਿਰ ਅਣਜਾਣ ਥਾਂ ਉਤੇ ਲਿਜਾ ਕੇ ਬਲਾਤਕਾਰ ਕੀਤਾ। ਇਹੀ ਨਹੀਂ ਇਸ ਕੁੜੀ ਦੇ ਮਿੱਤਰ ਦੇ ਘਰ ਵਾਲਿਆਂ ਤੋਂ 2 ਲੱਖ ਫਾਰੌਤੀ ਦੀ ਮੰਗ ਵੀ ਕੀਤੀ। ਪੁਲਿਸ ਨੇ ਅਣਪਛਾਤਿਆਂ ਉਤੇ ਮਾਮਲਾ ਦਰਜ ਕਰ ਲਿਆ ਹੈ।

ਜਾਣਕਾਰੀ ਮੁਤਾਬਕ ਇਹ ਲੜਕੀ ਤੇ ਨੌਜਵਾਨ ਰਾਤ ਕਰੀਬ 8 ਵਜੇ ਆਪਣੀ ਕਾਰ ‘ਚ ਘੁੰਮਣ ਨਿਕਲੇ। ਇਸ ਤੋਂ ਬਾਅਦ ਉਹ ਕਿਸੇ ਸੁੰਨਸਾਨ ਥਾਂ ‘ਤੇ ਚਲੇ ਗਏ। ਇਸ ਥਾਂ ‘ਤੇ ਦੋਵਾਂ ‘ਤੇ ਕੁਝ ਬਦਮਾਸ਼ਾਂ ਨੇ ਇੱਟਾਂ ਨਾਲ ਹਮਲਾ ਕੀਤਾ ਤੇ ਦੋਵਾਂ ਨੂੰ ਕਾਰ ਤੋਂ ਬਾਹਰ ਕੱਢ ਲਿਆ। ਦੋਵਾਂ ਨੂੰ ਅਗਵਾ ਕਰ ਬਦਮਾਸ਼ ਉਨ੍ਹਾਂ ਨੂੰ ਇੱਕ ਫਾਰਮ ਹਾਊਸ ‘ਤੇ ਲੈ ਗਏ ਜਿਥੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਪੀੜਤਾ ਦੇ ਦੋਸਤ ਨੇ ਉਸੇ ਸਮੇਂ ਆਪਣੇ ਇੱਕ ਹੋਰ ਦੋਸਤ ਨੂੰ ਫੋਨ ਕਰ ਸਾਰੀ ਘਟਨਾ ਬਾਰੇ ਦੱਸਿਆ ਤੇ ਉਸ ਤੋਂ ਮਦਦ ਮੰਗੀ। ਨੌਜਵਾਨ ਪੁਲਿਸ ਕੋਲ ਗਿਆ ਤੇ ਸਾਰੀ ਘਟਨਾ ਦੱਸ ਦਿੱਤੀ। ਇਸ ਦੌਰਾਨ ਉਨ੍ਹਾਂ ਨੇ ਆਪਣੇ ਸੱਤ ਹੋਰ ਸਾਥੀਆਂ ਨੂੰ ਬੁਲਾ ਲਿਆ ਤੇ ਮਹਿਲਾ ਨਾਲ ਰਾਤ ਡੇਢ ਵਜੇ ਤੱਕ ਬਲਾਤਕਾਰ ਕੀਤਾ ਗਿਆ।

SHOW MORE