HOME » Top Videos » Punjab
Share whatsapp

AIG 'ਤੇ ਰੇਪ ਦੇ ਇਲਜ਼ਾਮ ਲਾਉਣ ਵਾਲੀ ਔਰਤ ਆਈ ਸਾਹਮਣੇ, ਕੀਤੇ ਵੱਡੇ ਖੁਲਾਸੇ

Punjab | 05:17 PM IST Oct 18, 2019

ਰੇਪ ਮਾਮਲੇ 'ਚ FIR ਦਰਜ ਹੋਣ ਮਗਰੋਂ AIG ਵਿਜੀਲੈਂਸ ਆਸ਼ੀਸ਼ ਕਪੂਰ ਮੁਸ਼ਕਲ ਵਿੱਚ ਫਸ ਗਏ ਹਨ। ਹੁਣ ਬਲਾਤਕਾਰ ਦੇ ਇਲਜ਼ਾਮ ਲਗਾਉਣ ਵਾਲੀ ਪੀੜਤ ਔਰਤ ਮੀਡੀਆ ਸਾਹਮਣੇ ਖੁਲਾਸੇ ਕੀਤੇ ਹਨ। ਔਰਤ ਨੇ ਨਿਊਜ਼ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ AIG ਵਿਜੀਲੈਂਸ ਆਸ਼ੀਸ਼ ਕਪੂਰ ਨੇ ਮੇਰੇ ਨਾਲ ਰੇਪ ਕੀਤਾ ਹੈ ਤੇ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਉਸ ਨਾਲ ਰੇਪ ਨਾਲ ਹੋਇਆ ਹੈ। ਰੇਪ ਤੋਂ ਬਾਅਦ ਮੇਰਾ ਆਸ਼ੀਸ ਕਪੂਰ ਨਾਲ ਰਿਸ਼ਤਾ ਰਿਹਾ ਹੈ। ਉੱਪਰ ਅੱਪਲੋਡੀ ਵੀਡੀਓ ਵਿੱਚ ਦੇਖੋ ਸਾਰੀ ਇੰਟਰਵੀਊ।

ਜ਼ਿਕਰਯੋਗ ਹੈ ਕਿ AIG ਵਿਜੀਲੈਂਸ ਆਸ਼ੀਸ਼ ਕਪੂਰ ਖਿਲਾਫ਼ ਰੇਪ ਮਾਮਲੇ 'ਚ FIR ਦਰਜ ਹੋਈ ਹੈ। ਪੀੜਤ ਔਰਤ ਇਮੀਗ੍ਰੇਸ਼ਨ ਕੰਪਨੀ ਨਾਲ ਸਬੰਧਤ ਹੈ। ਜਿਸਨੇ ਜੇਲ੍ਹ ਵਿੱਚ ਬੰਦ ਹੋਣ ਦੌਰਾਨ ਇਲਜ਼ਾਮ ਲਗਾਏ ਸਨ। ਜਿਸ ਤੋਂ ਬਾਅਦ ਧਾਰਾ 376 ਲੱਗੀ ਸੀ। ਉਸ ਸਮੇਂ AIG ਵਿਜੀਲੈਂਸ ਆਸ਼ੀਸ਼ ਕਪੂਰ  2017 'ਚ ਅੰਮ੍ਰਿਤਸਰ ਦੇ ਜੇਲ੍ਹ ਸੁਪਰੀਡੈਂਟ ਸਨ। ਇਸ ਸਾਰੇ ਮਾਮਲੇ ਦੀ ਜਾਂਚ IG ਕੁੰਵਰ ਵਿਜੇ ਪ੍ਰਤਾਪ ਕਰ ਰਹੇ ਸਨ। ਇਲਜ਼ਾਮ ਦੌਰਾਨ ਗਵਰਨਰ ਵੱਲੋਂ ਵੀ ਆਪਣੇ ADC ਦੇ ਤੌਰ ਤੇ ਨਿਯੁਕਤੀ 'ਤੇ  ਨਾਰਾਜ਼ਗੀ ਜਤਾਈ ਗਈ ਸੀ।

SHOW MORE