HOME » Videos » Punjab
Share whatsapp

ਨਾਬਾਲਗ ਧੀ ਨਾਲ ਬਲਾਤਕਾਰ 'ਤੇ ਮਾਂ ਦੀ ਗੁਹਾਰ, 'ਜਲਦੀ ਕਰੋ ਦੋਸ਼ੀ ਗ੍ਰਿਫ਼ਤਾਰ'

Punjab | 01:43 PM IST Sep 12, 2018

Suraj Bhan

ਬਠਿੰਡਾ ਦੇ ਫੇਸ 1 ਦੇ LIG ਫਲੈਟਸ 'ਚ ਰਹਿਣ ਵਾਲੀ 12 ਸਾਲਾਂ ਦੀ ਨਾਬਾਲਗ ਲੜਕੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਮਹੀਨਾ ਬੀਤ ਜਾਣ ਤੋਂ ਬਾਅਦ ਵੀ ਇਸ ਮਾਮਲੇ 'ਚ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ।

ਜਾਣਕਾਰੀ ਮੁਤਾਬਕ ਅੱਠਵੀਂ 'ਚ ਪੜਨ ਵਾਲੀ ਨਾਬਾਲਗ ਲੜਕੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ 'ਚ ਪੁਲਿਸ ਨੇ ਮਾਮਲਾ ਤਾਂ ਦਰਜ ਕਰ ਲਿਆ ਸੀ ਪਰ ਇਕ ਮਹੀਨਾ ਬੀਤ ਜਾਣ ਦੇ ਬਾਅਦ ਵੀ ਕੋਈ ਦੋਸ਼ੀ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਬੱਚੀ ਦੀ ਮਾਂ ਆਰਕੈਸਟਰਾ ਚ ਕੰਮ ਕਰਦੀ ਹੈ। ਮਾਮਲੇ 'ਚ ਕਾਰਵਾਈ ਨਾ ਹੁੰਦੇ ਦੇਖ ਗੁੱਸਾਏ ਆਰਕੈਸਟਰਾ ਵਾਲਿਆਂ ਨੇ ਇਕੱਠੇ ਹੋ ਕੇ ਥਾਣੇ ਬਾਹਰ ਪ੍ਰਦਰਸ਼ਨ ਕੀਤਾ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ ਜਲਦੀ ਹੀ ਦੋਸ਼ੀ ਨੂੰ ਕਾਬੂ ਕਰ ਲਿਆ ਜਾਵੇਗਾ।

SHOW MORE