HOME » Top Videos » Punjab
Share whatsapp

VIDEO- ਰਾਵਣ ਦਾ 221 ਫੁੱਟ ਉੱਚਾ ਬੁੱਤ ਵੇਖਣ ਪੁੱਜੇ 'ਰਾਮ ਤੇ ਲਸ਼ਮਣ'

Punjab | 04:27 PM IST Oct 06, 2019

ਦੇਸ਼ ਦੇ ਸਭ ਤੋਂ ਉੱਚੇ ਰਾਵਣ ਦਹਿਨ ਦਾ ਨਵਾਂ ਰਿਕਾਰਡ ਇਕ ਵਾਰ ਫਿਰ ਬਣਨ ਜਾ ਰਿਹਾ ਹੈ ਤੇ ਇਸ ਵਾਰ ਇਹ ਰਿਕਾਰਡ ਹੋਵੇਗਾ ਸਿਟੀ ਬਿਉਟੀਫੁੱਲ ਚੰਡੀਗੜ੍ਹ ਦੇ ਨਾਮ। ਜਿੱਥੇ 221 ਫੁੱਟ ਉੱਚਾ ਰਾਵਣ ਦਾ ਬੁੱਤ ਧਨਾਸ ਕਾਲੋਨੀ ਦੇ ਪਰੇਡ ਗ੍ਰਾਊਂਡ ‘ਚ ਤਿਆਰ ਕੀਤਾ ਗਿਆ ਹੈ।

ਇੰਨੇ ਵੱਡੇ ਰਾਵਣ ਨੂੰ ਤਿਆਰ ਕਰਨ ਲਈ 40 ਕਾਰੀਗਰ ਨੂੰ ਕਈ ਮਹੀਨਿਆਂ ਦਾ ਵਕਤ ਲੱਗਿਆ ਤੇ ਜਦੋਂ ਇਹ ਰਾਵਣ ਬਣ ਕੇ ਤਿਆਰ ਹੋਇਆ ਤਾਂ ਕਰੀਬ 300 ਲੋਕਾਂ ਤੇ ਕਰੇਨ ਦੀ ਮਦਦ ਨਾਲ ਇਸ ਨੂੰ ਧਨਾਸ ਕਾਲੋਨੀ ਦੇ ਗ੍ਰਾਊਂਡ ਖੜ੍ਹਾ ਕੀਤਾ ਗਿਆ। ਰਾਵਣ ਦੇ ਇਸ ਪੁਤਲੇ ‘ਤੇ ਕੁੱਲ 30 ਲੱਖ ਰੁਪਏ ਦਾ ਖ਼ਰਚਾ ਆਇਆ ਹੈ। ਇਸ ਤੋਂ ਪਹਿਲਾਂ ਅੰਬਾਲਾ ਦੇ ਬਰਾੜਾ ਤੇ ਪਿਛਲੇ ਸਾਲ ਪੰਚਕੂਲਾ ‘ਚ ਸਭ ਤੋਂ ਉੱਚਾ ਰਾਵਣ ਸਾੜਿਆ ਜਾ ਚੁੱਕਿਆ ਹੈ, ਜਿਸ ਦੀ ਉਚਾਈ 210 ਫੁੱਟ ਸੀ। ਇਸ ਮੌਕੇ ਰਾਮ ਲੀਲਾ ਵਿਚ ਰਾਮ ਤੇ ਲਸ਼ਮਣ ਦਾ ਰੋਲ ਕਰ ਰਹੇ ਕਲਾਕਾਰ ਰਾਵਣ ਦਾ ਪੁੱਤ ਵੇਖਣ ਪੁੱਜੇ ਤੇ ਉਨ੍ਹਾਂ ਨਿਊਜ਼ 18 ਨਾਲ ਖਾਸ ਗੱਲ਼ਬਾਤ ਕੀਤੀ....

SHOW MORE