HOME » Top Videos » Punjab
Share whatsapp

VIDEO-ਲੁਧਿਆਣਾ ਚ ਰਾਵਣ 'ਗ੍ਰਿਫਤਾਰ', ਇਸ ਤਰ੍ਹਾਂ ਚੁੱਕ ਕੇ ਲੈ ਗਈ ਪੁਲਿਸ, ਵੀਡੀਓ ਵਾਇਰਲ

Punjab | 12:45 PM IST Oct 09, 2019

ਸੋਸ਼ਲ ਮੀਡੀਆ ਉਤੇ ਲੁਧਿਆਣਾ ਤੋਂ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿਚ ਦੋ ਪੁਲਿਸ ਮੁਲਾਜ਼ਮ ਰਾਵਣ ਦੇ ਪੁਤਲੇ ਨੂੰ ਲੈ ਕੇ ਜਾ ਰਹੇ ਹਨ। ਸੋਸ਼ਲ ਮੀਡੀਆ ਉਤੇ ਇਹ ਕੁਮੈਂਟ ਆ ਰਹੇ ਨੇ ਕਿ ਰਾਵਣ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਰਾਵਣ ਦਹਿਨ ਧੂਰੀ ਲਾਈਨਾਂ ਨੇੜੇ ਕੀਤਾ ਜਾਣਾ ਸੀ ਅਤੇ ਬੀਤੇ ਸਾਲ ਹੋਏ ਅੰਮ੍ਰਿਤਸਰ ਰੇਲ ਹਾਦਸੇ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਰੇਲਵੇ ਲਾਈਨਾਂ ਦੇ ਨੇੜੇ ਦੁਸਹਿਰਾ ਮਨਾਉਣ ਤੋਂ ਸਖ਼ਤ ਮਨ੍ਹਾ ਕੀਤਾ ਗਿਆ ਹੈ ਜਿਸ ਕਰਕੇ ਪੁਲਿਸ ਮੁਲਾਜ਼ਮ ਰਾਵਣ ਨੂੰ ਲੈ ਕੇ ਜਾ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋ ਰਿਹਾ ਹੈ।

SHOW MORE