HOME » Videos » Punjab
Share whatsapp

ਗੁਰੂ ਰਵਿਦਾਸ ਮੰਦਰ ਢਾਹੇ ਜਾਣ ਦਾ ਮਾਮਲਾ: ਅੱਜ ਪੰਜਾਬ ਬੰਦ

Punjab | 08:21 AM IST Aug 13, 2019

ਦਿੱਲੀ 'ਚ ਗੁਰੂ ਰਵਿਦਾਸ ਮੰਦਰ ਢਾਹੇ ਜਾਣ ਖਿਲਾਫ਼ ਰਵਿਦਾਸ ਭਾਈਚਾਰੇ ਵੱਲੋਂ ਅੱਜ ਪੰਜਾਬ ਬੰਦ ਦਾ ਸੱਦਾ ਹੈ। ਜਿਸਦਾ ਕਈ ਸ਼ਹਿਰਾਂ ਵਿੱਚ ਅਸਰ ਦਿਸ ਰਿਹਾ ਹੈ। ਪ੍ਰਸ਼ਾਸਨ ਨੇ ਅਹਿਤਿਆਤ ਵਜੋਂ ਕਈ ਸ਼ਹਿਰਾਂ ਦੇ ਸਕੂਲਾਂ-ਕਾਲਜਾਂ 'ਚ ਛੁੱਟੀ ਕੀਤੀ ਹੈ। ਸਰਕਾਰੀ ਸੰਸਥਾਨ, ਬੱਸਾਂ ਤੇ ਟਰੇਨਾਂ ਬਹਾਲ ਰਹਿਣਗੀਆਂ।

ਦੋਆਬਾ 'ਚ ਵਿਸ਼ੇਸ਼ ਪੁਲਿਸ ਬਲ ਤੈਨਾਤ ਕੀਤੇ ਹਨ। ਅੰਤਰਰਾਜੀ ਸਰਹੱਦਾਂ 'ਤੇ ਨਾਕੇਬੰਦੀ ਵਧਾਈ ਗਈ ਹੈ। ਕੱਲ੍ਹ CM ਨੇ ਆਲਾ ਅਧਿਕਾਰੀਆਂ ਤੋਂ  ਸੁਰੱਖਿਆ ਪ੍ਰਬੰਧਾਂ ਦੀ ਰਿਪੋਰਟ ਲਈ ਹੈ। ਰਵਿਦਾਸ ਭਾਈਚਾਰੇ ਦੇ ਬੰਦ ਨੂੰ ਪੰਜਾਬ ਕਾਂਗਰਸ ਦਾ ਵੀ ਸਮਰਥਨ ਹੈ। ਕਈ ਵੱਡੇ ਆਗੂ ਵਿਰੋਧ ਪ੍ਰਦਰਸ਼ਨਾਂ 'ਚ ਸ਼ਾਮਲ ਹੋਣਗੇ। ਅਕਾਲੀ ਦਲ ਵੀ ਰਵੀਦਾਸ ਭਾਈਚਾਰੇ ਦੇ ਹੱਕ 'ਚ ਨਿਤਰਿਆ ਹੈ। ਅਕਾਲੀ ਆਗੂਆਂ ਨੇ ਦਿੱਲੀ ਦੇ LG ਨੂੰ ਮਿਲ ਕੇ ਮੁੱਦਾ ਚੁੱਕਿਆ ਹੈ।

SHOW MORE