HOME » Top Videos » Punjab
Share whatsapp

ਬੇਅੰਤ ਸਿੰਘ ਨੂੰ 'ਸੋਧਾ' ਲਾਉਣ ਬਾਰੇ ਬਿਆਨ 'ਤੇ ਭੜਕੇ ਬਿੱਟੂ, ਜਥੇਦਾਰ ਨੂੰ ਘੇਰਿਆ...

Punjab | 05:45 PM IST Feb 08, 2020

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਅਤੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਪਰਮਜੀਤ ਸਿੰਘ ਭਿਓਰਾ ਦੀ ਮਾਤਾ ਦੇ ਭੋਗ ਮੌਕੇ ਸਿੱਖ ਸੰਗਤ ਵਿੱਚ ਦਿੱਤੇ ਬਿਆਨ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।

ਜਥੇਦਾਰ ਵੱਲੋਂ ਬੇਅੰਤ ਸਿੰਘ ਨੂੰ ਸੋਧਾ ਲਾਉਣ ਬਾਰੇ ਦਿੱਤੇ ਬਿਆਨ ਬਾਰੇ ਬਿੱਟੂ ਨੇ ਕਿਹਾ ਕਿ ਆਰਜ਼ੀ ਜਥੇਦਾਰ ਇਹ ਦੱਸਣ ਕਿ ਇਹ ਉਨ੍ਹਾਂ ਦੇ ਨਿੱਜੀ ਵਿਚਾਰ ਹਨ ਜਾਂ ਅਕਾਲ ਤਖਤ ਦੇ ਜਥੇਦਾਰ ਵਜੋਂ ਹਨ। ਉਨ੍ਹਾਂ ਕਿਹਾ ਕਿ ਜੇਕਰ ਜਥੇਦਾਰ ਨੂੰ ਕੋਈ ਭੁਲੇਖਾ ਹੈ ਤਾਂ ਉਹ ਜਥੇਦਾਰੀ ਛੱਡ ਕੇ ਚੋਣ ਲੜ ਲੈਣ।

ਉਨ੍ਹਾਂ ਕਿਹਾ ਕਿ ਐਡੀ ਛੋਟੀ ਮਤ ਦੇ ਬੰਦਿਆਂ ਨੂੰ ਇਸ ਜਗ੍ਹਾ ਉਤੇ ਬਿਠਾਉਣ ਖਤਰਨਾਕ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਬਿਆਨ ਉਤੇ ਅੱਜ ਵੀ ਕਾਇਮ ਹਨ ਕਿ ਭਿੰਡਰਾਂਵਾਲਾ ਅੱਤਵਾਦੀ ਸੀ। ਉਨ੍ਹਾਂ ਕਿਹਾ ਕਿ ਏਜੰਸੀਆਂ ਨਾਲ ਮਿਲ ਕੇ ਭਿੰਡਰਾਂਵਾਲੇ ਨੇ ਗੁਰਦੁਆਰਾ ਢੁਹਾਇਆ, ਕੌਮ ਦਾ ਨੁਕਸਾਨ ਕੀਤਾ।

SHOW MORE