HOME » Top Videos » Punjab
Share whatsapp

ਰਵਨੀਤ ਬਿੱਟੂ ਵੱਲੋਂ ਰਾਜੋਆਣਾ ਦੀ ਸਜ਼ਾ ਮੁਆਫੀ ਨੂੰ ਚੁਣੌਤੀ ਦੇਣ ਦੀ ਤਿਆਰੀ

Punjab | 05:40 PM IST Nov 13, 2019

ਕਾਂਗਰਸ ਦੇ ਸੰਸਦ ਮੈਂਬਰ ਤੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜਾ ਮੁਆਫੀ ਖਿਲਾਫ ਸੁਪਰੀਮ ਕੋਰਟ ਜਾਵਾਂਗੇ। ਉਨ੍ਹਾਂ ਕਿਹਾ ਕਿ ਫਾਂਸੀ ਦੀ ਸਜਾ ਉਮਰਕੈਦ ਵਿਚ ਤਬਦੀਲ ਹੋਣ ਪਿੱਛੋਂ ਰਾਜੋਆਣਾ ਪੈਰੋਲ ਉਤੇ ਬਾਹਰ ਆ ਸਕਦਾ ਹੈ।

ਉਨ੍ਹਾਂ ਕਿਹਾ ਇਸ ਮੁੱਦੇ ਉਤੇ ਉਹ ਬੀਜੇਪੀ ਤੇ ਆਰਐਸਐਸ ਲੀਡਰਾਂ ਨੂੰ ਸਾਥ ਦੇਣ ਲਈ ਕਹਿਣਗੇ। ਉਨ੍ਹਾਂ ਕਿਹਾ ਕਿ ਰਾਜੋਆਣਾ ਇਕ ਵਾਰ ਲਿਖ ਕੇ ਦੇ ਦੇਵੇ ਕੀ ਉਹ ਭਾਰਤ ਦੇ ਸੰਵਿਧਾਨ ਨੂੰ ਮੰਨਦਾ ਹੈ। ਉਨ੍ਹਾਂ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਤੇ ਅਮਿਤ ਸ਼ਾਹ ਕੋਲੋਂ ਇਸ ਬਾਰੇ ਮਿਲਣ ਦਾ ਸਮਾਂ ਮੰਗਿਆ ਸੀ ਪਰ ਉਹ ਨਹੀਂ ਮਿਲੇ। ਅਮਿਤ ਸ਼ਾਹ ਨਾਲ ਇਕ ਵਾਰ ਗੱਲ਼ਬਾਤ ਹੋਈ ਸੀ ਪਰ ਇਹ ਗੱਲ਼ਬਾਤ ਉਹ ਦੱਸ ਨਹੀਂ ਸਕਦੇ।

SHOW MORE
corona virus btn
corona virus btn
Loading