HOME » Videos » Punjab
Share whatsapp

ਰਜਿਸਟਰੀਆਂ ਨਾ ਹੋਣ 'ਤੇ ਭੜਕੇ ਕਾਂਗਰਸੀ ਨੇਤਾ

Punjab | 03:52 PM IST Sep 11, 2018

Surinder Kamboj

ਜਲੰਧਰ ਵਿੱਚ ਐਨਓਸੀ ਦੇ ਬਿਨਾਂ ਕਾਲੌਨੀ ਦੀ ਜਾਇਦਾਦ ਦੀਆਂ ਰਜਿਸਟਰੀਆਂ ਨਾ ਹੋਣ ਤੋਂ ਨਾਰਾਜ਼ ਹੋ ਕੇ ਕਾਂਗਰਸੀ ਨੇਤਾ ਦਲਜੀਤ ਆਹਲੂਵਾਲੀਆ ਤੇ ਮੇਜਰ ਸਿੰਘ ਸਮਰਥਕਾਂ ਦੇ ਨਾਲ ਡੀਸੀ ਵਰਿੰਦਰ ਸ਼ਰਮਾ ਦੇ ਦਫ਼ਤਰ ਪਹੁੰਚੇ। ਇਸ ਦੌਰਾਨ ਕਾਂਗਰਸੀਆਂ ਤੇ ਪ੍ਰਾਪਰਟੀ ਡੀਲਰਾਂ ਨੇ ਡੀਸੀ ਦਫ਼ਤਰ ਦੇ ਸਟਾਫ ਦੇ ਨਾਲ ਧੱਕਾ-ਮੁੱਕੀ ਵੀ ਕੀਤੀ ਤੇ ਡੀਸੀ ਦਫ਼ਤਰ ਅੰਦਰ ਜ਼ਬਰਦਸਤੀ ਦਾਖਿਲ ਹੋ ਗਏ। ਜਿਸ ਤੋਂ ਬਾਅਦ ਡੀਸੀ ਨਾਰਾਜ਼ ਹੋ ਕੇ ਉੱਥੋਂ ਉੱਠ ਕੇ ਚਲੇ ਗਏ।

ਇਸ ਤੋਂ ਬਾਅਦ ਕਾਂਗਰਸੀ ਸ਼ਾਂਤ ਹੋਏ ਤੇ ਗਲਤ ਫਹਿਮੀ ਦੱਸ ਕੇ ਸਾਰੀ ਮਾਮਲਾ ਠੰਡਾ ਕੀਤਾ ਜਿਸ ਤੋਂ ਬਾਅਦ ਡੀਸੀ ਆਪਣੇ ਦਫ਼ਤਰ ਵਾਪਿਸ ਪਹੁੰਚੇ ਤੇ ਮੈਮੋਰੈਂਡਮ ਲਿਆ। ਡੀਸੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਨਿਗਮ ਕਮਿਸ਼ਨਰ ਦੀ ਨੋਟੀਫਿਕੇਸ਼ਨ ਤਹਿਤ ਰਜਿਸਟਰੀਆਂ ਬੰਦ ਕੀਤੀਆਂ ਗਈਆਂ ਹਨ। ਨਵੀਂ ਪਾੱਲਿਸੀ ਜਦੋਂ ਆਵੇਗੀ ਜਾਂ ਜਦੋਂ ਸਰਕਾਰ ਦਾ ਆਦੇਸ਼ ਆਏਗਾ ਉਸਦੇ ਤਹਿਤ ਹੀ ਕਾਰਵਾਈ ਕੀਤੀ ਜਾਵੇਗੀ।

SHOW MORE