HOME » Videos » Punjab
Share whatsapp

ਕੁੱਟਮਾਰ ਕਰਨ ਵਾਲਿਆਂ ਦੀ ਗ੍ਰਿਫਤਾਰੀ ਲਈ ਹੜਤਾਲ 'ਤੇ ਬੈਠੇ ਡਾਕਟਰਾਂ ਨਾਲ ਮੁੜ ਹੱਥੋਪਾਈ

Punjab | 07:37 PM IST Apr 15, 2019

ਬਠਿੰਡਾ ਵਿਚ ਹੜਤਾਲ 'ਤੇ ਬੈਠੇ ਸਰਕਾਰੀ ਹਸਪਤਾਲ ਦੇ ਸਟਾਫ਼ ਨਾਲ ਅੱਜ ਮੁੜ ਹੱਥੋਪਾਈ ਕੀਤੀ ਗਈ। ਦਰਅਸਲ, ਕੱਲ੍ਹ ਸ਼ਰਾਬ ਦੇ ਠੇਕੇ ਦੀ ਛੱਤ ਡਿੱਗਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ, ਜਿਸ ਦੀ ਲਾਸ਼ ਲੈਣ ਲਈ ਪਰਿਵਾਰ ਹਸਪਤਾਲ ਪਹੁੰਚਿਆ ਸੀ, ਪਰ ਡਾਕਟਰਾਂ ਦੇ ਹੜਤਾਲ 'ਤੇ ਹੋਣ ਦੇ ਚੱਲਦੇ ਉਹ ਲਾਸ਼ ਨਹੀਂ ਲਿਜਾ ਸਕੇ, ਜਿਸ ਦੇ ਚੱਲਦੇ ਪਰਿਵਾਰ ਵੱਲੋਂ ਹੰਗਾਮਾ ਕੀਤਾ ਗਿਆ। ਦੱਸ ਦਈਏ ਕਿ 2 ਦਿਨ ਪਹਿਲਾਂ ਕੁਝ ਲੋਕਾਂ ਵੱਲੋਂ ਡਾਕਟਰ ਨਾਲ ਕੀਤੀ ਹੱਥੋਪਾਈ ਦੇ ਮਾਮਲੇ ਵਿੱਚ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਡਾਕਟਰ ਹੜਤਾਲ ਕਰ ਰਹੇ ਹਨ।

ਦਰਅਸਲ, ਐਤਵਾਰ ਨੂੰ ਸ਼ਰਾਬ ਦੇ ਠੇਕੇ ਦੀ ਛੱਤ ਡਿੱਗਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ, ਜਿਸ ਦੀ ਲਾਸ਼ ਲੈਣ ਲਈ ਪਰਿਵਾਰ ਸੋਮਵਾਰ ਸਵੇਰੇ ਹਸਪਤਾਲ ਪਹੁੰਚਿਆ, ਪਰ ਡਾਕਟਰਾਂ ਦੇ ਹੜਤਾਲ 'ਤੇ ਹੋਣ ਦੇ ਚੱਲਦੇ ਨਾ ਤਾਂ ਪੋਸਟਮਾਰਟਮ ਹੋਇਆ ਤੇ ਨਾ ਹੀ ਲਾਸ਼ ਮਿਲੀ, ਜਿਸ ਤੋਂ ਭੜਕੇ ਪਰਿਵਾਰ ਵੱਲੋਂ ਹੰਗਾਮਾ ਕੀਤਾ ਗਿਆ। ਦੇਖਦਿਆਂ ਹੀ ਦੇਖਦਿਆਂ ਗੱਲ ਹੱਥੋਪਾਈ ਤੱਕ ਪੁੱਜ ਗਈ। ਹਾਲਾਂਕਿ ਮੌਕੇ ਉਤੇ ਮੌਜੂਦ ਪੁਲਿਸ ਨੇ ਮਾਮਲੇ ਨੂੰ ਸਮਾਂ ਰਹਿੰਦਿਆਂ ਸ਼ਾਂਤ ਕਰਵਾ ਦਿੱਤਾ, ਪਰ ਡਾਕਟਰ ਅਜੇ ਵੀ ਹੜਤਾਲ ਉਤੇ ਹੀ ਬੈਠੇ ਨੇ ਤੇ ਮੰਗ ਕਰ ਰਹੇ ਨੇ ਡਾਕਟਰਾਂ ਨਾਲ ਹੱਥੋਪਾਈ ਕਰਨ ਵਾਲੇ ਲੋਕਾਂ ਨੂੰ ਤੁਰਤ ਗ੍ਰਿਫਤਾਰ ਕੀਤਾ ਜਾਵੇ।

 

SHOW MORE