ਸੈਰ ਲਈ ਨਿਕਲੇ ਭੈਣ-ਭਰਾ ਨੂੰ ਕਾਰ ਨੇ ਮਾਰੀ ਟੱਕਰ, ਮੌਤ
Punjab | 04:59 PM IST Sep 11, 2018
ਮੋਹਾਲੀ ਦੇ ਫ਼ੇਜ਼-11 ਵਿਚ ਭੈਣ-ਭਰਾ ਸਵੇਰੇ ਸੈਰ ਲਈ ਨਿਕਲੇ ਸਨ, ਪਰ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਇਹ ਸੈਰ ਉਨ੍ਹਾਂ ਲਈ ਆਖਰੀ ਸਾਬਤ ਹੋਵੇਗੀ। ਹਾਦਸੇ ਵਿਚ ਦੋਵੇਂ ਦੀ ਜਾਣ ਚਲੀ ਗਈ। ਦਰਅਸਲ, ਮੋਹਾਲੀ ਦੇ ਫ਼ੇਜ਼ 10-11 ਦੇ ਡਵਾਇਡਿੰਗ ਰੋਡ ਉਤੇ ਸਵੇਰੇ ਸੈਰ ਲਈ ਨਿਕਲੇ ਭੈਣ-ਭਰਾ ਨੂੰ ਇਕ ਤੇਜ਼ ਰਫਤਾਰ ਹੌਂਡਾ ਸਿਟੀ ਨੇ ਦਰੜ ਦਿੱਤਾ। ਕਾਰ ਦੀ ਟੱਕਰ ਪਿੱਛੋਂ ਦੋਵੇਂ ਕਈ ਫੁੱਟ ਉੱਛਲ ਕੇ ਦੂਰ ਜਾ ਡਿੱਗੇ। ਦੋਵਾਂ ਨੂੰ ਗੰਭੀਰ ਹਾਲਤ ਵਿਚ ਸੈਕਟਰ 32 ਦੇ ਹਸਪਤਾਲ ਲਿਆਂਦਾ ਗਿਆ। ਜਿਥੇ ਡਾਕਟਰਾਂ ਨੇ ਦੋਵਾਂ ਮ੍ਰਿਤਕ ਐਲਾਨ ਦਿੱਤਾ।
ਮ੍ਰਿਤਕਾਂ ਦੀ ਪਛਾਣ ਅਮਨਦੀਪ (37) ਤੇ ਉਸ ਦੀ ਭੈਣ ਇੰਦਰਜੀਤ ਕੌਰ ਉਰਫ ਪ੍ਰੀਤ ਵਜੋਂ ਹੋਈ ਹੈ। ਮ੍ਰਿਤਕ ਇੰਦਰਜੀਤ ਕੌਰ ਦੇ ਪਤੀ ਦੀ ਪਿਛਲੇ ਸਾਲ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਉਸ ਦੇ ਦੋ ਬੱਚੇ ਹਨ। ਦੋਵੇਂ ਫੇਜ਼ 11 ਦੇ ਰਹਿਣ ਵਾਲੇ ਸਨ। ਪੀੜਤ ਪਰਿਵਾਰ ਨੇ ਦੱਸਿਆ ਕਿ ਕਾਰ ਸਵਾਰ ਹਾਦਸੇ ਤੋਂ ਬਾਅਦ ਮੌਕੇ ਤੋਂ ਫਰਾਰ ਹੋਣ ਲੱਗਾ ਪਰ ਲੋਕਾਂ ਨੇ ਕਾਬੂ ਕਰ ਲਿਆ। ਪੁਲਿਸ ਨੇ ਕਾਰ ਚਾਲਕ ਰਣਜੀਤ ਸਿੰਘ ਵਾਸੀ ਜਿਲ੍ਹਾ ਮੁਕਤਸਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਪੰਜਾਬੀ ਸਿੰਗਰ ਤੇ ਲੇਖਕ ਹੈ।