HOME » Videos » Punjab
Share whatsapp

ਰੂਪਨਗਰ ਵਿਚ ਸੜਕ ਹਾਦਸਾ, ਰੋਡਵੇਜ਼ ਦੀ ਬੱਸ ਵਿਚ ਵੱਜਾ ਟਰੱਕ

Punjab | 06:06 PM IST Dec 07, 2018

ਰੂਪਨਗਰ ਵਿਚ ਸਵੇਰੇ ਇਨੋਵਾ ਕਾਰ ਚਾਲਕ ਦੀ ਗਲਤੀ ਕਾਰਨ ਇਕ ਟਰੱਕ ਪਲਟ ਗਿਆ, ਜਿਸ ਵਿਚ ਦੂਜੇ ਪਾਸਿਉਂ ਆ ਰਹੀ ਰੋਡਵੇਜ਼ ਦੀ ਬੱਸ ਟਕਰਾਅ ਗਈ। ਇਸ ਹਾਦਸੇ ਦਾ ਹੁਣ ਇਕ ਵੀਡੀਓ ਸਾਹਮਣੇ ਆਇਆ ਹੈ। ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਹੋਣੋਂ ਬਚਾਅ ਹੋ ਗਿਆ। ਬਜਰੀ ਨਾਲ ਭਰਿਆ ਟਰੱਕ ਪਲਟ ਗਿਆ ਤੇ ਇਨੋਵਾ ਗੱਡੀ ਮਸਾਂ ਇਸ ਦੇ ਹੇਠਾਂ ਆਉਣੋਂ ਬਚੀ।

ਬੱਸ ਦੀਆਂ ਸਾਰੀਆਂ ਸਵਾਰੀਆਂ ਸੁਰੱਖਿਅਤ ਹਨ। ਪੰਜਾਬ ਰੋਡਵੇਜ਼ ਦੀ ਬੱਸ ਟੋਹਾਣਾ ਤੋਂ ਚੰਡੀਗੜ੍ਹ ਹੁੰਦੀ ਰੋਪੜ ਆ ਰਹੀ ਸੀ। ਭੱਠਾ ਸਾਹਿਬ ਚੌਂਕ ਕੋਲ ਬੱਸ ਦੇ ਸਾਹਮਣਿਓਂ ਬਜਰੀ ਨਾਲ ਭਰਿਆ ਟਰੱਕ ਆ ਰਿਹਾ ਸੀ। ਚਮਕੌਰ ਸਾਹਿਬ ਮਾਰਗ ਤੋਂ ਮੁੜਨ ਲੱਗਿਆਂ ਟਰੱਕ ਦੇ ਸਾਹਮਣੇ ਇਨੋਵਾ ਗੱਡੀ ਆ ਗਈ। ਇਸੇ ਦੌਰਾਨ ਟਰੱਕ ਪਲਟ ਗਿਆ। ਇਸੇ ਦੌਰਾਨ ਬੱਸ, ਕਾਰ ਤੇ ਟਰੱਕ ਦੀ ਟੱਕਰ ਹੋ ਗਈ। ਬੱਸ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ।

SHOW MORE