HOME » Videos » Punjab
Share whatsapp

ਰੋਡਰੇਜ ਮਾਮਲਾ- ਜਾਣੋ ਆਖਿਰ ਕੀ ਹੋਇਆ ਸੀ 30 ਸਾਲ ਪਹਿਲਾਂ 28 ਦਿਸੰਬਰ 1988 ਨੂੰ

Punjab | 08:02 PM IST May 15, 2018

30 ਸਾਲ ਪੁਰਾਣੇ ਰੋਡਰੇਜ ਮਾਮਲੇ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਸੁਪ੍ਰੀਮ ਕੋਰਟ ਨੇ ਰਾਹਤ ਦੇ ਦਿੱਤੀ ਹੈ ਪਰ ਮੌਜੂਦਾ ਪੀੜ੍ਹੀ ਦਾ ਇੱਕ ਵੱਡਾ ਤਬਕਾ ਜੋ ਇਸ ਗੱਲ ਤੋਂ ਅੰਜਾਨ ਹੈ ਕਿ ਆਖਿਰ 27 ਦਿਸੰਬਰ 1988 ਨੂੰ ਉਸ ਦੁਪਹਿਰ ਪਟਿਆਲਾ ਵਿੱਚ ਅਜਿਹਾ ਕੀ ਹੋਇਆ ਸੀ ਜਿਸਨੇ ਸਿੱਧੂ ਨੂੰ ਇੰਨੀ ਵੱਡੀ ਮੁਸ਼ਕਿਲ ਵਿੱਚ ਪਾ ਦਿੱਤਾ, ਉਸ ਸਾਰੇ ਮਾਮਲੇ ਉੱਤੇ ਦੇਖੋ ਇਹ ਖ਼ਾਸ ਰਿਪੋਰਟ...

27 ਦਿਸੰਬਰ 1988 ਨੂੰ ਦੁਪਹਿਰ ਕਰੀਬ ਸਾਢੇ 12 ਵਜੇ ਦਾ ਸਮਾਂ ਸੀ ਜਦੋਂ ਪਟਿਆਲਾ ਦੇ ਇਸੇ ਸ਼ੇਰਾਂਵਾਲਾ ਗੇਟ ਤੇ ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦਾ ਗੁਰਨਾਮ ਸਿੰਘ ਨਾਮ ਦੇ ਸ਼ਖ਼ਸ ਨਾਲ ਵਿਵਾਦ ਹੋ ਗਿਆ। ਸਿੱਧੂ ਆਪਣੇ ਇੱਕ ਦੋਸਤ ਨਾਲ ਜਿਪਸੀ ਵਿੱਚ ਸਨ ਜਦਕਿ ਗੁਰਨਾਮ ਸਿੰਘ ਮਾਰੂਤੀ ਕਾਰ ਵਿੱਚ 2 ਹੋਰ ਲੋਕਾਂ ਦੇ ਨਾਲ ਸੀ ਤੇ ਅਚਾਨਕ ਗੱਡੀ ਨੂੰ ਰਸਤਾ ਦੇਣ ਨੂੰ ਲੈ ਕੇ ਤਕਰਾਰ ਸ਼ੁਰੂ ਹੋ ਗਈ।

ਸਬੂਤਾਂ ਤੇ ਗਵਾਹਾਂ ਦੇ ਆਧਾਰ ਤੇ ਸੁਪ੍ਰੀਮ ਕੋਰਟ ਦਾ ਫ਼ੈਸਲਾ ਦੱਸਦਾ ਹੈ ਕਿ ਸਿੱਧੂ ਨੇ ਇਸੇ ਕਹਾ-ਸੁਣੀ ਦੌਰਾਨ ਗੁਰਨਾਮ ਸਿੰਘ ਦੇ ਸਿਰ ਉੱਤੇ ਮੁੱਕਾ ਮਾਰ ਦਿੱਤਾ ਪਰ ਇਹ ਗੱਲ ਕਿਤੇ ਵੀ ਸਾਬਿਤ ਨਹੀਂ ਹੋ ਪਾਈ ਕਿ ਨਵਜੋਤ ਸਿੱਧੂ ਦਾ ਇਹ ਮੁੱਕਾ ਗੁਰਨਾਮ ਸਿੰਘ ਦੀ ਮੌਤ ਦੀ ਵਜ੍ਹਾ ਰਿਹਾ।

ਰੋਡਰੇਜ ਮਾਮਲੇ ਵਿੱਚ ਗੈਰ-ਇਰਾਤਦਨ ਹੱਤਿਆ ਦੀਆਂ ਧਾਰਾਵਾਂ ਨੂੰ ਉਸ ਸਮੇਂ ਟ੍ਰਾਇਲ ਕੋਰਟ ਨੇ ਖਾਰਿਜ ਕੀਤਾ ਸੀ ਹਾਲਾਂਕਿ ਪੰਜਾਬ-ਹਰਿਆਣਾ ਹਾਈਕੋਰਟ ਨੇ ਇਨ੍ਹਾਂ ਸਬੂਤਾਂ ਨੂੰ ਇੱਕ ਦੂਜੇ ਦੇ ਨਜ਼ਰੀਏ ਨਾਲ ਦੇਖਿਆ ਤੇ ਸਿੱਧੂ ਨੂੰ ਗੈ-ਇਰਾਤਦਨ ਹੱਤਿਆ ਦਾ ਦੋਸ਼ੀ ਪਾਇਆ ਪਰ ਸੁਪ੍ਰੀਮ ਕੋਰਟ ਨੇ ਆਪਣੇ ਫ਼ੈਸਲੇ ਨਾਲ ਗੈਰ-ਇਰਾਤਦਨ ਹੱਤਿਆ ਦੀ ਇਸ ਪੂਰੀ ਥਿਓਰੀ ਨੂੰ ਹੀ ਪਲਟ ਕੇ ਰੱਖ ਦਿੱਤਾ।

SHOW MORE