HOME » Top Videos » Punjab
Share whatsapp

ਬੱਸ ਚਲਾਉਂਦੇ ਸਮੇਂ TikTok ਵੀਡੀਓ ਬਣਾਉਣ ਵਾਲਾ ਰੋਡਵੇਜ਼ ਦਾ ਡਰਾਈਵਰ ਸਸਪੈਂਡ

Punjab | 02:24 PM IST Jul 10, 2019

ਜਲੰਧਰ ਵਿਚ ਪਨਬੱਸ ਦੇ ਡਰਾਈਵਰ ਦੀ ਵੱਡੀ ਲਾਪਰਵਾਹੀ ਸਾਹਮਣੇ ਆਉਣ ਤੋਂ ਬਾਅਦ ਇਸ ਡਰਾਈਵਰ ਨੂੰ ਸਸਪੈਂਡ ਕਰਕੇ ਬਲੈਕ ਲਿਸਟ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਡਰਾਈਵਰ  ਨੇ ਬੱਸ ਚਲਾਉਂਦਿਆਂ ਟਿਕ-ਟੌਕ 'ਤੇ ਵੀਡੀਓ ਬਣਾਇਆ ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਇਸ ਮਗਰੋਂ ਮੁਸਾਫਰਾਂ ਦੀ ਜਾਣ ਖਤਰੇ ਵਿੱਚ ਪਾਉਣ ਵਾਲੇ ਇਸ ਡਰਾਈਵਰ ਨੂੰ ਸਸਪੈਂਡ ਕਰਕੇ ਬਲੈਕ ਲਿਸਟ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਟਿਕ-ਟੌਕ ਵਾਲੇ ਇਸ ਡਰਾਈਵਰ ਦਾ ਨਾਂ ਅਮਨਜੋਤ ਸਿੰਘ ਹੈ। ਪੰਜਾਬ ਰੋਡਵੇਜ਼ ਜਲੰਧਰ ਦੇ ਜਨਰਲ ਮੈਨੇਜਰ ਪਰਨੀਤ ਸਿੰਘ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਰੋਡਵੇਜ਼ ਡਰਾਈਵਰਾਂ ਦੇ ਡੋਪ ਟੈਸਟ ਵੀ ਕਰਵਾਏ ਜਾਣਗੇ।

SHOW MORE