HOME » Top Videos » Punjab
Share whatsapp

ਪੈਟਰੌਲ ਪੰਪ ‘ਤੇ ਲੁੱਟ, ਘਟਨਾ ਸੀਸੀਟੀਵੀ ‘ਚ ਕੈਦ

Punjab | 01:14 PM IST Nov 02, 2019

ਜ਼ਿਲ੍ਹਾ ਹੁਸ਼ਿਆਰਪੁਰ ਦੇ ਟਾਂਡਾ ਵਿਚ ਬੀਤੀ ਰਾਤ ਕਿਸਾਨ ਸੇਵਾ ਪੈਟਰੋਲ ਪੰਪ ਉਤੇ ਲੁੱਟ ਦੀ ਘਟਨਾ ਵਾਪਰੀ। ਇਸ ਸਬੰਧੀ ਪੈਟਰੋਲ ਪੰਪ ਉਤੇ ਕੰਮ ਕਰਦੇ ਕਾਰਿੰਦੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਤ ਨੂੰ 10 ਵਜੇ ਦੇ ਕਰੀਬ ਇਕ ਸਫੇਦ ਰੰਗ ਦੀ ਸਵੀਫਟ ਕਾਰ ਵਿਚ ਤਿੰਨ ਵਿਅਕਤੀ ਆਏ ਜਿਨ੍ਹਾਂ ਨੇ ਮੂੰਹ ਕਪੜੇ ਢੱਕੇ ਹੋਏ ਸਨ। ਬੰਦੂਕ ਤੇ ਹੋਰ ਹਥਿਆਰਾਂ ਦੀ ਨੋਕ ਉਤੇ ਨਕਦੀ ਤੇ ਹੋਰ ਸਮਾਨ ਲੁੱਟ ਕੇ ਲੈ ਗਏ। ਸੀਆਈਏ ਸਟਾਫ ਨੇ ਮੌਕੇ ਉਤੇ ਪੁੱਜ ਕੇ ਸੀਸੀਟੀਵੀ ਦੀ ਰਿਕਾਡਿੰਗ ਦੇ ਆਧਾਰ ਉਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਛੇਤੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

SHOW MORE