HOME » Top Videos » Punjab
Share whatsapp

ਬਜ਼ੁਰਗ ਔਰਤ ਦੀਆਂ ਵਾਲੀਆਂ ਖੋਹੀਆਂ, ਘਟਨਾ ਸੀਸੀਟੀਵੀ ਵਿਚ ਕੈਦ

Punjab | 07:57 PM IST Oct 26, 2019

ਪੰਜਾਬ ਵਿਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਿਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਜਲੰਧਰ ਦੇ ਪਿੰਡ ਰੰਧਾਵਾ ਮਸੰਦਾ ਵਿਚ ਇਕ ਬਜ਼ੁਰਗ ਔਰਤ ਆਪਣੇ ਧਾਰਮਕ ਸਥਾਨ ਤੋਂ ਮੱਥਾ ਟੇਕ ਕੇ ਵਾਪਸ ਆਪਣੇ ਘਰ ਜਾ ਰਹੀ ਸੀ। ਇਸ ਦੌਰਾਨ ਦੋ ਨੌਜਵਾਨ ਮੋਟਰ ਸਾਈਕਲ ਉਪਰ ਪੀੜਤ ਔਰਤ ਦੇ ਪਿੱਛੇ ਆਏ। ਮੋਟਰਸਾਈਕਲ ਸਵਾਰਾਂ ਵਿਚੋਂ ਇਕ ਨੌਜਵਾਨ ਉਤਰ ਕੇ ਬਜ਼ੁਰਗ ਮਾਤਾ ਕੋਲ ਗਿਆ ਅਤੇ ਉਸਦੀ ਕੰਨਾਂ ਦੀ ਵਾਲੀਆਂ ਖਿੱਚ ਕੇ ਆਪਣੇ ਸਾਥੀ ਨਾਲ ਮੋਟਰਸਾਈਕਲ ਉਤੇ ਫਰਾਰ ਹੋ ਗਿਆ। ਇਹ ਸਾਰੀ ਘਟਨਾ ਇਕ ਸੀਸੀਟੀਵੀ ਵਿਚ ਕੈਦ ਹੋ ਗਈ। ਦੱਸਣਯੋਗ ਹੈ ਕਿ ਬੀਤੇ ਦਿਨੀ ਨਾਭਾ ਵਿਚ ਝਪਟਮਾਰ, ਬਜ਼ੁਰਗ ਔਰਤ ਦਲਜੀਤ ਕੌਰ ਦੀਆਂ ਵਾਲੀਆਂ ਖੋਹ ਕੇ ਫਰਾਰ ਹੋ ਗਏ। ਝਪਟਮਾਰਾਂ ਨੇ ਝਟਕਾ ਮਾਰ ਕੇ ਵਾਲੀਆਂ ਖਿੱਚੀਆਂ ਜਿਸ ਕਾਰਨ ਇਹ ਮਹਿਲਾ ਜ਼ਖਮੀ ਹੋ ਗਈ।

SHOW MORE