HOME » Videos » Punjab
Share whatsapp

ਬਿਨਾਂ ਜ਼ਮੀਨ ਤੋਂ ਘਰ 'ਚ ਕੀਤਾ ਇਹ ਕੰਮ, ਹੁਣ ਪਰਿਵਾਰ ਨੇ ਸਬਜੀ ਖਰੀਦਣੀ ਹੀ ਛੱਡ ਦਿੱਤੀ...

Punjab | 04:08 PM IST May 27, 2019

ਜਿੱਥੇ ਹੌਲੀ ਹੌਲੀ ਜਮੀਨ ਦੀ ਘਾਟ ਹੋ ਰਹੀ ਹੈ ਤੇ ਮੰਡੀਆਂ 'ਚ ਕੈਮੀਕਲ ਵਾਲੀਆਂ ਸਬਜੀਆਂ ਦੀ ਭਰਮਾਰ ਹੈ, ਉੱਥੇ ਹੀ ਫਗਵਾੜਾ ਦੇ ਰਹਿਣ ਵਾਲੇ ਕਰਮਜੀਤ ਸਿੰਘ ਸੇਵਾਮੁਕਤੀ ਤੋਂ ਬਾਅਦ ਸਮੇ ਦਾ ਵਧੀਆ ਇਸਤੇਮਾਲ ਕਰ ਰਹੇ ਹਨ। ਜੋ ਪੰਜਾਬ ਪੁਲਿਸ ਤੋਂ ਬਤੌਰ ਸਬ ਇੰਸਪੈਕਟਰ ਰਿਟਾਇਰ ਹੋਣ ਦੇ ਬਾਅਦ ਆਪਣੇ ਘਰ ਦੀ ਛੱਤ ਤੇ ਸਬਜੀਆਂ ਉਗਾਉਂਦੇ ਹਨ। ਰੋਜ ਸਵੇਰੇ ਆਪਣੇ ਇਸ ਛੋਟੇ ਜਿਹੇ ਬਾਗ ਵਿੱਚ ਸੈਰ ਕਰਦੇ ਤੇ ਸਬਜੀਆਂ ਨੂੰ ਪਾਣੀ ਲਗਾਉਂਦੇ ਹਨ।

ਕਰਮਜੀਤ ਮੁਤਾਬਿਕ ਉਨ੍ਹਾਂ ਦੀ ਦਿਲੀ ਖਵਾਇਸ਼ ਸੀ ਕਿ ਉਹ ਘਰ ਦੀ ਆਰਗੈਨਿਕ ਸਬਜੀ ਖਾਣ। ਇਸੇ ਹੀ ਮਕਸਦ ਨਾਲ ਆਪਣੇ ਘਰ ਦੀ ਛੱਤ ਤੇ ਦਰਜਨ ਭਰ ਦੇ ਕਰੀਬ ਸਬਜੀਆਂ ਬੀਜ ਦਿੱਤੀਆਂ। ਪੂਰਾ ਪਰਿਵਾਰ ਬਾਹਰੋਂ ਸਬਜੀਆਂ ਲਿਆਉਣ ਦੀ ਬਜਾਏ ਘਰ ਦੀਆਂ ਸਬਜੀਆਂ ਹੀ ਖਾਂਦੇ ਹਨ। ਸਬਜੀਆਂ ਉਗਾਉਣ ਦੇ ਨਾਲ ਨਾਲ ਕਰਮਜੀਤ ਸਿੰਘ ਨੂੰ ਲਿਖਣ ਦੀ ਵੀ ਸ਼ੌਕ ਹੈ, ਜਿੰਨ੍ਹਾਂ ਦੇ ਕਈ ਅਖਬਾਰਾਂ ਚ ਲੇਖ ਵੀ ਛਪ ਚੁੱਕੇ ਹਨ।

SHOW MORE