HOME » Videos » Punjab
Share whatsapp

ਸੈਰ ਕਰਦੇ ਸਮੇਂ ਵਾਹਨ ਨਾਲ ਟੱਕਰ ਹੋਣ ਕਰ ਕੇ ਹੋਈ ਮੌਤ, ਬੱਚਿਆਂ ਦਾ ਰੋ-ਰੋ ਕੇ ਬੁਰਾ ਹਾਲ

Punjab | 04:10 PM IST Dec 01, 2018

ਰੋਪੜ ਦੇ ਰਹਿਣ ਵਾਲੇ 35 ਸਾਲਾਂ ਪੰਕਜ ਦੀ ਅੱਜ ਸਵੇਰੇ ਸੈਰ ਕਰਦੇ ਸਮੇਂ ਪਿੰਡ ਕੋਟਲੀ ਕੋਲ ਕਿਸੇ ਵਾਹਨ ਦੀ ਸਾਈਡ ਵੱਜਣ ਨਾਲ ਮੌਤ ਹੋ ਗਈ। ਪੁਲਿਸ ਨੇ ਮੁਲਜ਼ਮ ਖਿਲਾਫ ਮੁਕਦਮਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਪੰਕਜ ਆਪਣੇ ਪਿੱਛੇ 8 ਸਾਲ ਦਾ ਬੇਟਾ ਅਤੇ 4 ਸਾਲਾਂ ਦੀ ਧੀ ਛੱਡ ਗਿਆ। ਜਾਣਕਾਰੀ ਮੁਤਾਬਿਕਮ੍ਰਿਤਕ ਰੋਪੜ ਦੇ ਇਕ ਬਜ਼ਾਰ 'ਚ ਇਲੈਕਟ੍ਰੋਨਿਕਸ ਦੀ ਦੁਕਾਨ ਤੇ ਕੰਮ ਕਰਦਾ ਸੀ।

ਮ੍ਰਿਤਕ ਦੇ ਦੋਸਤ ਗੁਰਵਿੰਦਰ ਸਿੰਘ ਨੇ ਦੱਸਿਆ ਕਿ 8-10 ਮੁੰਡੇ ਰੋਜ਼ ਸਵੇਰੇ ਸੈਰ ਕਰਨ ਜਾਂਦੇ ਹਨ ਪਰ ਅੱਜ ਪੰਕਜ ਲੇਟ ਹੋ ਗਿਆ ਅਤੇ ਇਸ ਲਈ ਉਹ ਬਾਅਦ ਸੀ ਇੱਕਲਾ ਸੈਰ ਕਰਨ ਲਈ ਗਿਆ। ਬਾਅਦ 'ਚ ਇਹ ਖ਼ਬਰ ਆਈ ਕਿ ਉਸ ਦੀ ਕਿਸੇ ਵਾਹਨ ਨਾਲ ਟਕਰਾਉਣ ਕਾਰਨ ਮੌਤ ਹੋ ਗਈ।

SHOW MORE