HOME » Top Videos » Punjab
Share whatsapp

ਰੋਪੜ ਪੁਲਿਸ ਨੇ ਯੂਪੀ ਦਾ ਗੈਂਗਸਟਰ ਜੂਨਾ ਪੰਡਤ ਕਾਬੂ ਕੀਤਾ, ਵੇਖੋ ਵੀਡੀਉ

Punjab | 07:17 PM IST Oct 11, 2019

ਅੱਜ ਰੋਪੜ ਪੁਲਿਸ ਨੇ ਯੂਪੀ ਵਿਚ ਬਨਾਰਸ ਦੇ ਰਹਿਣ ਵਾਲੇ ਪ੍ਰਕਾਸ਼ ਮਿਸ਼ਰਾ ਉਰਫ ਜੂਨਾ ਪੰਡਿਤ ਨੂੰ ਰੋਪੜ-ਊਨਾ ਬਾਰਡਰ ਕੋਲੋਂ ਗ੍ਰਿਫਤਾਰ ਕੀਤਾ ਹੈ। ਪ੍ਰੈੱਸ ਕਾਨਫਰੰਸ ਵਿਚ ਜਾਣਕਾਰੀ ਦਿੰਦਿਆ ਐਸਐਸਪੀ ਸਵਪਨ ਸ਼ਰਮਾ ਨੇ ਦੱਸਿਆ ਕਿ ਫੜ ਗਏ ਜੂਨਾ ਪੰਡਿਤ ਕੋਲੋਂ ਦੋ ਪਿਸਟਲ 32 ਬੋਰ ਅਤੇ 8 ਕਾਰਤੂਸ ਸਮੇਤ ਹੋਰ ਸਮਾਨ ਵੀ ਬਰਾਮਦ ਹੋਇਆ ਹੈ। ਉਨ੍ਹਾਂ ਦੱਸਿਆ ਕਿ ਖੁਫੀਆ ਸੂਚਨਾ ਦੇ ਆਧਾਰ ਉਤੇ ਚਿੰਤਪੂਰਨੀ ਤੋਂ ਵਾਪਸ ਆ ਰਹੇ ਜੂਨਾ ਪੰਡਿਤ ਨੇ ਕਾਬੂ ਕਰ ਲਿਆ। ਮੌਕੇ ਉਤੇ ਜੂਨਾ ਪੰਡਿਤ ਅਤੇ ਪੁਲਿਸ ਵਿਚਕਾਰ ਫਾਇਰਿੰਗ ਵੀ ਹੋਈ ਅਤੇ ਦੋ ਗੋਲੀਆਂ ਪੁਲਿਸ ਦੀ ਗੱਡੀ ਵਿਚ ਵੀ ਲੱਗੀਆਂ।

ਐਸਐਸਪੀ ਨੇ ਦੱਸਿਆ ਕਿ ਜੂਨਾ ਪੰਡਤ 10 ਕਤਲ ਕਰ ਚੁੱਕਿਆ ਹੈ। ਉਸ ਵਿਰੁਧ ਕਤਲ, ਅਗਵਾ ਦੇ 20 ਮਾਮਲੇ ਯੂਪੀ ਅਤੇ ਦਿੱਲੀ ਵਿਚ ਦਰਜ ਹਨ। ਯੂਪੀ ਪੁਲਿਸ ਨੇ ਜੂਨਾ ਉਪਰ ਇਕ ਲੱਖ ਦਾ ਇਨਾਮ ਵੀ ਰਖਿਆ ਹੈ। ਇਸ ਦੇ ਗੈਂਗ ਵਿਚ 15-16 ਦੇ ਕਰੀਬ ਮੈਂਬਰ ਹਨ, ਜਿਨ੍ਹਾਂ ਵਿਚੋਂ 8 ਮੈਂਬਰ ਦਿੱਲੀ ਅਤੇ ਯੂਪੀ ਦੀ ਜੇਲਾਂ ਵਿਚ ਬੰਦ ਹਨ।

SHOW MORE