HOME » Videos » Punjab
Share whatsapp

ਲੁਧਿਆਣਾ ਦੇ ਨੌਜਵਾਨਾਂ ਨੇ ਚਾਕਲੇਟ ਡੇ ਦੀ ਥਾਂ ਮਨਾਇਆ 'ਰੋਟੀ ਡੇ'

Punjab | 11:46 AM IST Feb 11, 2019

ਜਿਥੇ ਇਕ ਪਾਸੇ ਸਾਡੇ ਦੇਸ਼ ਦੇ ਨੌਜਵਾਨ ਵੈਲੇਨਟਾਈਨ ਵੀਕ ਮਨਾਉਣ 'ਚ ਰੁੱਝੇ ਹੋਏ ਹਨ, ਉਥੇ ਹੀ ਲੁਧਿਆਣਾ ਦੇ ਨੌਜਵਾਨਾਂ ਨੇ ਲੰਗਰ ਲਾ ਕੇ 'ਰੋਟੀ ਡੇ' ਮਨਾਇਆ। ਇਸ ਹਫਤੇ ਨੂੰ ਵੈਲਨਟਾਈਨ ਡੇ ਹਫਤੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਬੀਤੇ ਦਿਨ ਕੁੱਝ ਸਿੱਖ ਜਥੇਬੰਦੀਆਂ ਵਲੋਂ ਮਿਲ ਕੇ ਗੁਰੂ ਨਾਨਕ ਸਟੇਡੀਅਮ ਦੇ ਬਾਹਰ ਲੰਗਰ ਲਾ ਕੇ 'ਰੋਟੀ ਡੇ' ਮਨਾਇਆ।

ਜਿਸ ਦੌਰਾਨ ਨੌਜਵਾਨਾਂ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਗਰੀਬ ਲੋੜਵੰਦਾਂ ਨੂੰ ਲੰਗਰ ਛਕਾਇਆ ਤੇ ਦੂਜੇ ਨੌਜਵਾਨਾਂ ਨੂੰ ਸੁਨੇਹਾ ਦਿਤਾ ਕਿ ਕਿ ਵੈਲੇਨਟਾਈਨ ਡੇ 'ਤੇ ਪੈਸੇ ਖਰਾਬ ਕਰਨ ਦੀ ਥਾਂ ਗਰੀਬਾਂ ਦੀ ਮਦਦ ਕੀਤੀ ਜਾਵੇ।

SHOW MORE