HOME » Top Videos » Punjab
Share whatsapp

ਚੰਡੀਗੜ੍ਹ ਯੂਨੀਵਰਸਿਟੀ ਵੱਲੋਂ 33 ਕਰੋੜ ਦੇ ਵਜ਼ੀਫ਼ਿਆ ਦਾ ਐਲਾਨ  

Punjab | 08:03 PM IST Aug 25, 2021

ਸੁੱਖਵਿੰਦਰ ਸਾਕਾ
ਰੂਪਨਗਰ : ਚੰਡੀਗੜ੍ਹ ਯੂਨੀਵਰਸਿਟੀ ਨੇ ਵਿਦਿਆਰਥੀਆਂ ਦੇ ਲਈ 33 ਕਰੋੜ ਰੁਪਏ ਦੇ ਵਜ਼ੀਫਿਆਂ ਦਾ ਐਲਾਨ ਕੀਤਾ ਹੈ । ਜਿਸ ਦੇ ਲਈ ਯੂਨੀਵਰਸਿਟੀ ਦੇ ਵੱਲੋਂ ਇਕ ਟੈਸਟ ਰੱਖਿਆ ਗਿਆ ਹੈ ਜੋ ਵਿਦਿਆਰਥੀ ਟੈਸਟ ਦੇ ਵਿੱਚ   90 ਫ਼ੀਸਦੀ ਅੰਕ ਪ੍ਰਾਪਤ ਕਰੇਗਾ ਉਸ ਨੂੰ ਯੂਨੀਵਰਸਿਟੀ ਦੇ ਵੱਲੋਂ ਸੌ ਫ਼ੀਸਦੀ ਵਜ਼ੀਫ਼ਾ ਦਿੱਤਾ ਜਾਵੇਗਾ । ਕਿਸੇ ਵੀ ਵਰਗ ਦਾ ਵਿਦਿਆਰਥੀ ਇਹ ਟੈਸਟ ਦੇ ਕੇ ਦੇ ਸਕਦਾ ਹੈ ।

ਇਸ ਸਬੰਧੀ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ ਚਾਂਸਲਰ ਡਾ ਆਰ ਐਸ ਬਾਵਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਸਰਕਾਰ ਦੇ ਵੱਲੋਂ ਜੋ ਐਸਸੀ ਬੀਸੀ ਵਿਦਿਆਰਥੀਆਂ ਦੇ ਵਜ਼ੀਫੇ ਦਿੱਤੇ ਜਾ ਰਹੇ ਹਨ । ਉਸ ਤੋਂ ਇਲਾਵਾ ਯੂਨੀਵਰਸਿਟੀ ਦੇ ਵੱਲੋਂ ਹਰ ਵਰਗ ਦੇ ਵਿਦਿਆਰਥੀਆਂ ਲਈ 33 ਕਰੋੜ ਦੇ ਵਜ਼ੀਫੇ ਰੱਖੇ ਗਏ ਹਨ । ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਦੇ ਵੱਲੋਂ ਇਕ ਟੈਸਟ ਰੱਖਿਆ ਗਿਆ ਹੈ ਅਤੇ ਇਹ ਟੈਸਟ ਕਿਸੇ ਵੀ ਵਰਗ ਦੇ ਵਿਦਿਆਰਥੀ ਦੇ ਸਕਦੇ ਹਨ ਅਤੇ ਟੈਸਟ ਦੇ ਵਿੱਚ ਨੱਬੇ ਫੀਸਦੀ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਯੂਨੀਵਰਸਿਟੀਆਂ ਵੱਲੋਂ ਸੌ ਫੀਸਦੀ ਵਜ਼ੀਫ਼ਾ ਦਿੱਤਾ ਜਾਵੇਗਾ।

SHOW MORE