HOME » Top Videos » Punjab
Share whatsapp

ਅਕਾਲੀ ਦਲ ਬੁੱਚੜਖ਼ਾਨੇ ਖੋਲ੍ਹਣ ਦੇ ਖ਼ਿਲਾਫ਼: ਦਲਜੀਤ ਚੀਮਾ

Punjab | 06:28 PM IST Sep 19, 2019

ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿੱਚ ਬੁੱਚੜਖ਼ਾਨਾ ਖੋਲੇ ਜਾਣ ਦੇ ਖ਼ਿਲਾਫ਼ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਆਵਾਰਾ ਪਸ਼ੂਆਂ ਦੀ ਸਮੱਸਿਆ ਲਈ ਸਰਕਾਰ ਜੀਵਾਂ ਦੀ ਹੱਤਿਆ ਕਰ ਕੇ ਹੱਲ ਕੱਢਣਾ ਚਾਹੁੰਦੀ ਹੈ। ਲੋਕ ਗਾਵਾਂ ਦੀ ਪੂਜਾ ਕਰਦੇ ਹਨ ਤੇ ਸਰਕਾਰ ਬੁੱਚੜਖ਼ਾਨੇ ਖੁੱਲਣ ਦੀ ਗੱਲ ਕਰ ਰਹੀ ਹੈ। ਇਸ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੇਗੀ।

ਚੀਮਾ ਨੇ ਕਿਹਾ ਉਨ੍ਹਾਂ ਨੇ ਆਵਾਰਾ ਪਸ਼ੂਆਂ ਦੀ ਸਮੱਸਿਆ ਲਈ ਗਊਸ਼ਾਲਾ ਬਣਾਈ ਪਰ ਜਿੰਨਾ ਦੀ ਹੁਣ ਹਾਲਤ ਬੁਰੀ ਹੋ ਗਈ ਹੈ। ਸਰਕਾਰ ਨੂੰ ਇਸ ਸਮੱਸਿਆ ਦੇ ਹੱਲ ਲਈ ਹੋਰ ਗਊਸ਼ਾਲਾ ਖੁਲਣੀਆਂ ਚਾਹੀਦੀਆਂ ਹਨ।

SHOW MORE