HOME » Videos » Punjab
Share whatsapp

ਬੀਬੀ ਜਾਗੀਰ ਕੌਰ ਨੂੰ ਅਕਾਲੀ ਦਲ ਨੇ ਖਡੂਰ ਸਾਹਿਬ ਤੋਂ ਉਮੀਦਵਾਰ ਐਲਾਨਿਆ, ਜਾਣੋ ਕਾਰਨ

Punjab | 09:15 AM IST Mar 13, 2019

ਇਸ ਤੋਂ ਪਹਿਲਾਂ ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਨੇ ਲੋਕਸਭਾ ਚੋਣਾਂ ਲਈ ਆਪਣੇ ਪਹਿਲੇ ਉਮੀਦਵਾਰ ਦੇ ਨਾਂ ਐਲਾਨ ਦਿੱਤਾ ਹੈ। ਪੰਥਕ ਹਲਕੇ ਵਜੋਂ ਜਾਣੇ ਜਾਂਦੇ ਖਡੂਰ ਸਾਹਿਬ ਲੋਕਸਭਾ ਹਲਕੇ ਤੋਂ ਬੀਬੀ ਜਾਗੀਰ ਕੌਰ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ।

2019 ਦੇ ਚੋਣ ਅਖਾੜੇ ਲਈ ਸਾਰੀਆਂ ਧਿਰਾਂ ਵੱਲੋਂ ਜ਼ੋਰ ਅਜ਼ਮਾਇਸ਼ ਸ਼ੁਰੂ ਹੋ ਚੁੱਕੀ ਹੈ। ਸੂਬੇ ਦੀਆਂ ਵੱਡੀਆਂ ਸਿਆਸੀ ਪਾਰਟੀਆਂ ਚੋਂ ਸਭ ਤੋਂ ਪਹਿਲਾ ਅਕਾਲੀ ਦਲ ਨੇ ਆਪਣੇ ਪੱਤੇ ਖੋਲ੍ਹਣੇ ਸ਼ੁਰੂ ਕਰ ਦਿੱਤੇ ਹਨ ਤੇ ਉਮੀਦਵਾਰ ਵੀ ਉਸੇ ਸੀਟ ਤੋਂ ਐਲਾਨਿਆ ਹੈ, ਜਿੱਥੇ ਟੱਕਰ ਆਪਣੇ ਬਾਗ਼ੀਆਂ ਨਾਲ ਹੈ।

ਖਡੂਰ ਸਾਹਿਬ ਦੀ ਸੀਟ ਤੋਂ ਬਾਗ਼ੀ ਆਗੂ ਅਕਾਲੀ ਦਲ ਨੂੰ ਪੰਥਕ ਮੁੱਦਿਆਂ ਉੱਤੇ ਹੀ ਘੇਰਨ ਦੀ ਰਣਨੀਤੀ ਘੜੇ ਚੁੱਕੇ ਹਨ। ਜਿਸ ਦੇ ਤੋੜ ਵਜੋਂ ਅਕਾਲੀ ਦਲ ਨੇ  ਪਾਰਟੀ ਦੇ ਸਭ ਤੋਂ ਭਰੋਸੇਮੰਦ  ਅਤੇ ਪੰਥਕ ਚਿਹਰੇ ਨੂੰ ਮੈਦਾਨ ਚ ਉਤਾਰਿਆ। ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਪਹਿਲੇ ਉਮੀਦਵਾਰ ਵੱਜੋ ਖਡੂਰ ਸਾਹਿਬ ਤੋਂ ਬੀਬੀ ਜਗੀਰ ਕੌਰ ਨੂੰ ਮੈਦਾਨ ਚ ਉਤਾਰਿਆ।

ਟੱਕਰ ਸਖ਼ਤ ਹੈ ਤੇ ਮੁਕਾਬਲੇ ਚ ਵਿਰੋਧੀਆਂ ਦੇ ਨਾਲ ਨਾਲ ਆਪਣੇ ਬਾਗ਼ੀ ਵੀ ਹਨ। ਪਾਰਟੀ ਨੇ ਭਰੋਸਾ ਕੀਤਾ ਤਾਂ ਬੀਬੀ ਜਾਗੀਰ ਕੌਰ ਵੀ ਜੀਅ ਜਾਨ ਲਾਉਣ ਲਈ ਤਿਆਰੀ ਹੈ। ਇਸ ਦੇ ਨਾਲ ਹੀ ਬੀਬੀ ਜਾਗੀਰ ਕੌਰ ਨੇ ਮੌਜੂਦਾ ਸਾਂਸਦ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਵੀ ਵੰਗਾਰਿਆ ਕਿ ਜੇ ਉਨ੍ਹਾਂ ਨੂੰ ਖ਼ੁਦ ਦੇ ਆਧਾਰ ਤੇ ਇੰਨਾ ਹੀ ਯਕੀਨ ਹੈ ਤਾਂ ਉਹ ਖ਼ੁਦ ਖਡੂਰ ਸਾਹਿਬ ਤੋਂ ਚੋਣ ਲੜਨ ।

ਦੱਸ ਦੇਈਏ ਕਿ ਖਡੂਰ ਸਾਹਿਬ ਤੋਂ ਸੀਟ ਤੋਂ ਪੰਜਾਬੀ ਏਕਤਾ ਪਾਰਟੀ ਪਰਮਜੀਤ ਕੌਰ ਖਾਲੜਾ ਨੂੰ ਜਦੋਂਕਿ ਟਕਸਾਲੀਆ ਨੇ ਜਰਨਲ ਜੇ.ਜੇ ਸਿੰਘ ਨੂੰ ਚੋਣ ਮੈਦਾਨ ਚ ਉਤਾਰ ਚੁੱਕੇ ਹਨ ਪਰ ਹੁਣ ਕਾਂਗਰਸੀ ਉਮੀਦਵਾਰ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਸ ਪੰਥਕ ਸੀਟ ਉੱਤੇ ਮੁਕਾਬਲਾ ਕਿੰਨਾ ਸਖ਼ਤ ਹੋਵੇਗਾ।

SHOW MORE