HOME » Videos » Punjab
Share whatsapp

ਕੇਂਦਰ ਤੋਂ ਗਰਾਂਟ ਲੈਣ ਆਏ ਪੰਜਾਬ ਦੇ ਇਸ ਮੰਤਰੀ ਨੂੰ ਖ਼ਾਲੀ ਹੱਥ ਭੇਜਿਆ ਵਾਪਿਸ

Punjab | 05:14 PM IST Jan 10, 2019

ਦਲਿਤ ਬੱਚਿਆਂ ਦੀ ਪੋਸਟ ਮੈਟ੍ਰਿਕ ਸਕੋਲਰਸ਼ਿਪ ਦੀ ਬਕਾਇਆ ਰਾਸ਼ੀ ਲੈਣ ਵਾਸਤੇ ਪੰਜਾਬ ਦੇ ਕੈਬਿਨੇਟ ਮੰਤਰੀ ਸਾਧੂ ਸਿੰਘ ਉਚੇਚੇ ਤੌਰ ਤੇ ਦਿੱਲੀ ਪਹੁੰਚੇ, ਕੇਂਦਰੀ ਮੰਤਰੀ ਥਾਵਰ ਚੰਦ ਗਹਿਲੋਤ ਨਾਲ ਮੀਟਿੰਗ ਦੇ ਲਈ, ਜੱਦੋ ਮੀਟਿੰਗ ਹੋਈ ਤਾਂ ਕੇਂਦਰ ਦੇ ਮੰਤਰੀ ਨੇ ਆਪਣੇ 1 ਅਫ਼ਸਰ ਉੱਥੇ ਬੁਲਾਏ ਤੇ ਅਫ਼ਸਰਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਨੂੰ ਜੋ ਮੈਟ੍ਰਿਕ ਸਕਾਲਰਸ਼ਿਪ ਵਾਸਤੇ ਫ਼ੰਡ ਦਿੱਤਾ ਸੀ ਉਸ ਦਾ ਹਿਸਾਬ ਹੱਲੇ ਤੱਕ ਪੰਜਾਬ ਨੇ ਨਹੀਂ ਦਿੱਤਾ, ਇਸ ਕਰ ਕੇ ਅਸੀਂ ਹੋਰ ਰਾਸ਼ੀ ਜਾਰੀ ਨਹੀਂ ਕਰ ਸਕਦੇ, ਕੇਂਦਰੀ ਮੰਤਰੀ ਨੇ ਪੰਜਾਬ ਦੇ ਮੰਤਰੀ ਨੂੰ ਕਿਹਾ 31 ਜਨਵਰੀ ਤੱਕ ਤੁਸੀਂ ਪੁਰਾਣੇ ਫੰਡਾ ਦਾ ਹਿਸਾਬ ਦੇ ਦੇਵੋ ਤੇ ਉਸ ਤੋਂ ਬਾਅਦ ਅਗਲੀ ਰਾਸ਼ੀ ਜਾਰੀ ਕੀਤੀ ਜਾਵੇਗੀ , ਮੀਟਿੰਗ ਤੋਂ ਬਾਅਦ ਗ਼ੁੱਸੇ ਚ ਬਾਹਰ ਆਏ ਪੰਜਾਬ ਦੇ ਮੰਤਰੀ ਸਾਧੂ ਸਿੰਘ ਨੇ ਕੇਂਦਰੀ ਸੂਬਾ ਮੰਤਰੀ ਵਿਜੈ ਸਾਂਪਲਾ ਤੇ ਠੀਕਰਾ ਫੋੜ ਦੇ ਹੋਏ ਕਿਹਾ ਕਿ ਸਾਂਪਲਾ ਇਸ ਮੁੱਦੇ 'ਤੇ ਸੂਬਾ ਸਿਆਸਤ ਕਰ ਰਹੇ ਨੇ, ਅਸੀਂ ਪੂਰਾ ਹਿਸਾਬ ਦਿੱਤਾ ਹੈ ਲੇਕਿਨ ਜਾਣ ਬੁਝ ਕੇ ਗ਼ਰੀਬ ਬਚਿਆ ਦੀ ਰਾਸ਼ੀ ਕੇਂਦਰ ਸਰਕਾਰ ਜਾਰੀ ਨਹੀਂ ਕਰ ਰਹੀ , ਸਾਨੂੰ ਬਕਾਇਆ ਰਾਸ਼ੀ ਲੈਣੀ ਆਉਂਦੀ ਹੈ ਅਸੀਂ ਲੈ ਕੇ ਰਵਾਂਗੇ.

SHOW MORE