HOME » Videos » Punjab
Share whatsapp

ਸਮਾਣਾ ਦੇ ਕਿਸਾਨਾਂ ਨੇ ਖੇਤੀ ਨੂੰ ਘਾਟੇ ਦਾ ਨਹੀਂ ਮੁਨਾਫੇ ਦਾ ਧੰਦਾ ਕੀਤਾ ਸਾਬਤ

Punjab | 04:02 PM IST Dec 02, 2018

ਇਹ ਸਮਾਣਾ ਦੇ ਉਹ ਕਿਸਾਨ ਨੇ ਜਿੰਨਾਂ ਨੇ ਆਪਣੀ ਸਖਤ ਮਹਿਨਤ ਤੇ ਨਵੀ ਤਕਨੀਕ ਨਾਲ ਖੇਤੀ ਨੂੰ ਲਾਹੇਮੰਦ ਧੰਦਾ ਸਾਬਤ ਕਰ ਦਿੱਤਾ ਹੈ। ਇੱਕ ਖੇਤ 'ਚੋਂ ਇਹ ਕਿਸਾਨ ਇੱਕ ਸਾਲ ਚ 3-3 ਫਸਲਾਂ ਲੈਂਦੇ ਨੇ..... ਯਾਨੀ ਕਮਾਈ ਮੋਟੀ ਤੇ ਕਰਚ ਘੱਟ, ਕਿਵੇ ਕਦੇ ਨੇ ਇਹ ਕਿਸਾਨ ਲਾਹੇਮੰਦ ਖੇਤੀ ਵੇਖੋ ਇਹ ਖਾਸ ਰਿਪੋਰਟ
ਸਮਾਣਾ

ਕਿਸਾਨੀ ਨੂੰ ਘਾਟੇ ਦਾ ਸੌਦਾ ਦੱਸ ਜਿਆਦਤਰ ਕਿਸਾਨ ਖੇਤੀ ਤੋਂ ਮੂਹ ਮੋੜਨ ਲੱਗੇ ਨੇ। ਪਰ ਸਮਾਣਾ ਦੇ ਕਿਸਾਨਾਂ ਨੇ ਖੇਤੀ ਨੂੰ ਘਾਟੇ ਦਾ ਨਹੀੰ ਮੁਨਾਫੇ ਦਾ ਧੰਦਾ ਸਾਬਤ ਕਰ ਦਿੱਤਾ ਹੈ। ਇੰਨਾਂ ਕਿਸਾਨਾੰ ਨੇ ਕਣਕ ਦੀ ਥਾਂ ਰੁੱਖ ਸਬਜ਼ੀਆਂ ਦੀ ਬਿਜਾਈ ਵੱਲ ਕੀਤਾ। ਜਿਸ ਨਾਲ ਕਿਸਾਨਾਂ ਨੂੰ ਚੋਖਾ ਕਮਾਈ ਵੀ ਹੋਈ ਤੇ ਖਰਚਾ ਘੱਟ....ਕਿਸਾਨਾਂ ਨੇ ਮਹਿਨਤ ਦੇ ਨਾਲ ਨਾਲ ਦਿਮਾਗੀ ਖੇਤੀ ਕੀਤੀ.......ਤੇ ਹੁਣ ਇਹ ਕਿਸਾਨ ਇੱਕ ਖੇਤ ਚੋਂ 1 ਸਾਲ ਚ 3-3 ਫਸਲਾਂ ਆਲੂ, ਮਟਰ ਤੇ ਟਮਾਟਰ ਦੀ ਬਿਜਾਈ ਕਰਦੇ ਨੇ। ਉਹ ਵੀ ਘੱਟ ਪਾਣੀ ਤੇ ਘੱਟ ਖਾਦ ਦੀ ਵਰਤੋਂ ਕਰਕੇ। ਇਸ ਵਕਤ ਸਮਾਣਾ ਚ ਢਾਈ ਹਜਾਰ ਹੈਕਟਿਆਰ ਰਕਬਾ ਮਟਰ ਦੀ ਕਸ਼ਾਤ ਤੇ ਢਾਈ ਸੌ ਏਕੜ ਚ ਆਲੂ ਦੀ ਬਿਜਾਈ ਕੀਤੀ ਹੋਈ ਹੈ। ਕਿਸਾਨਾਂ ਵੱਲੋਂ ਵਰਤੇ ਖੇਤੀ ਦੇ ਨਵੇਂ ਢੰਗ ਨਾਲ ਪ੍ਰਤੀ ਏਕੜ ਚੰਗੀ ਕਮਾਈ ਹੋ ਰਹੀ ਹੈ।

ਇੰਨਾਂ ਕਿਸਾਨਾਂ ਨੇ ਖੁਦ ਤਾਂ ਆਪਣੀ ਕਮਾਈ 'ਚ ਵਾਧਾ ਕੀਤਾ ਹੀ ਹੈ ਨਾਲ ਹੀ ਯੂ.ਪੀ, ਬਿਹਾਰ ਤੋਂ ਆਏ ਮਜ਼ਦੂਰਾਂ ਨੂੰ ਰੁਜ਼ਗਾਰ ਵੀ ਦਿੱਤਾ ਹੈ। ਖੇਤਾਂ 'ਚ ਕੰਮ ਕਰਕੇ ਮਜ਼ਦੂਰ ਮਹੀਨੇ 'ਚ 15 ਤੋਂ 20 ਹਜਾਰ ਦੀ ਕਮਾਈ ਕਰ ਰਹੇ ਨੇ।

ਕਿਸਾਨਾ ਨਵੀਂ ਤਕਨੀਕ ਤੇ ਸਮੇਂ ਦੇ ਨਾਲ ਬਦਲ ਰਹੇ ਨੇ.. ਪਰ ਬਦਲ ਨਹੀਂ ਰਹੀ ਕਿਸਾਨਾਂ ਲਈ ਸਰਕਾਰੀ ਨੀਤੀਆਂ। ਕਿਸਾਨ ਖੇਤਾਂ ਚ ਹੱਡਤੋੜਵੀ ਮਹਿਨਤ ਕਰਦੇ ਨੇ ਪਰ ਸਹੀ ਮੰਡੀਕਰਨ ਨਾ ਹੋਣ ਕਰਕੇ.. ਕਿਸਨਾਂ ਨੂੰ ਡਾਢੀਆਂ ਮੁਸ਼ਕਲਾਂ ਦਾ ਸਹਮਣਾ ਵੀ ਕਰਨਾ ਪੈਂਦਾ ਹੈ। ਕਿਸਾਨਾਂ ਮੁਤਾਬਕ ਜੇਕਰ ਸਰਕਾਰ ਕਿਸਾਨਾਂ ਦੀ ਬਾਹ ਭੜੇ ਤਾਂ ਕਿਸਾਨ ਅਰਥਿਕ ਮੰਦੀ ਤੋਂ ਉਭਰ ਸਕਦੇ ਨੇ।

ਖੇਤੀਬਾੜੀ ਵਿਭਾਗ ਮੁਤਾਬਕ ਸਮਾਣਾ ਚ ਜਿਆਦਾਤਰ ਕਿਸਾਨ ਕਣਕ ਤੇ ਝੋਨੇ ਦੀ ਫਸਲ ਤੋਂ ਮੂਹ ਮੋੜ ਸਬਜ਼ੀਆਂ ਦੀ ਕਾਸ਼ਤ ਵੱਲੋਂ ਮੁੜ ਚੁੱਕੇ ਨੇ.. ਤੇ ਉਹ ਚੰਗੀ ਕਮਾਈ ਵੀ ਕਰ ਰਹੇ ਨੇ...ਖੇਤੀਬਾੜੀ ਵਿਭਾਗ ਵੀ ਸਮੇਂ-ਸਮੇਂ ਉਤੇ ਇੰਨਾਂ ਕਿਸਾਨਾਂ ਦੇ ਉਤਸ਼ਾਹ ਵਧਾਉਣ ਦੇ ਨਾਲ ਨਾਲ ਖੇਤੀ ਸਬੰਧੀ ਨਵੀਂ-ਨਵੀ ਤਕਨੀਕ ਕਿਸਾਨਾਂ ਨਾਲ ਸਾਂਝੀ ਵੀ ਕਰਦਾ ਹੈ।

ਕਹਿੰਦੇ ਨੇ ਘਰ ਬੈਠਿਆ ਕਮਾਈ ਨਹੀਂ ਹੁੰਦੀ ਮਿੱਟੀ ਨਾਲ ਮਿੱਟੀ ਹੋਣਾ ਪੈਂਦਾ... ਤੇ ਜੇਕਰ ਮਿਹਨਤ ਦੇ ਨਾਲ ਨਾਲ ਖੇਤੀ ਦੀ ਨਵੀਂ ਵਿਧਈ ਆਪਣਈ ਜਾਵੇ ਤਾਂ ਅੱਜ ਦਾ ਕਰਜ਼ਈ ਕਿਸਾਨ ਵੀ ਰਾਜਾ ਹੋ ਸਕਦੇ ਹੈ.. ਜੋ ਸਮਾਣਾ ਦੇ ਕਿਸਾਨਾਂ ਨੇ ਕਰ ਕੇ ਵਿਖਾਇਆ।

SHOW MORE