HOME » Top Videos » Punjab
Share whatsapp

ਇਸ ਪਲਾਂਟ ਨੇ ਕਿਸਾਨਾਂ ਦੇ ਕੀਤੇ ਵਾਰੇ ਨਿਆਰੇ, ਸ਼ਹਿਰੀਆਂ ਦੀ ਵੱਡੀ ਸੱਮਸਿਆ ਵੀ ਹੋਈ ਹੱਲ, ਦੇਖੋ ਵੀਡੀਓ

Punjab | 07:30 PM IST Jun 08, 2019

ਸਮਾਣਾ ਵਿੱਚ ਲੱਗਿਆ ਇਹ ਵਾਟਰ ਟ੍ਰੀਟਮੈੰਟ ਪਲਾਂਟ ਕਿਸਾਨਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ। ਇਹ ਪਲਾਟ ਕਿਸਾਨਾਂ ਨੂੰ ਨਾ ਸਿਰਫ ਖੇਤੀ ਯੋਗ ਸਾਫ ਪਾਣੀ ਦੇ ਰਿਹਾ ਸਗੋ ਖਾਦ ਵੀ ਉਪਲਬਧ ਕਰਵਾ ਰਿਹਾ ਹੈ। ਪਾਣੀ ਤੇ ਖਾਦ ਦੀ ਵਰਤੋਂ ਕਰਨ ਵਾਲੇ ਕਿਸਾਨ ਖੁਸ਼ ਹਨ। ਸਬਜੀਆਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਲਈ ਇਹ ਖਾਫੀ ਲਾਹੇਵੰਦ ਸਾਬਤ ਹੋ ਰਿਹਾ ਹੈ।

ਕਿਸਾਨਾਂ ਮੁਤਾਬਕ ਇੱਕ ਤਾਂ ਪਾਣੀ ਦੀ ਕਿੱਲਤ ਦੂਰੀ ਹੋਈ ਦੂਜਾ ਇਸ ਪਾਣੀ ਨਾਲ ਖੇਤਾਂ ਦੀ ਉਪਜਾਓ ਸ਼ਕਤੀ ਵੀ ਵਧੀ ਹੈ, ਜਿਸ ਨਾਲ ਉਨਾਂ ਦੀ ਫਸਲ ਬੰਪਰ ਹੁੰਦੀ ਹੈ।

10 ਐੱਮ.ਐੱਲ.ਡੀ. ਦੇ ਇਸ ਪਲਾਂਟ ਨਾ ਸਿਰਫ ਕਿਸਾਨਾਂ ਲਈ ਸਗੋਂ ਸ਼ਹਿਰ ਵਾਸੀਆਂ ਲਈ ਵੀ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਪਹਿਲਾਂ ਬਰਸਾਤਾਂ ਦੇ ਦਿਨਾਂ ਸ਼ਹਿਰ ਵਿੱਚ ਮੀਂਹ ਦਾ ਪਾਣੀ ਭਰ ਜਾਂਦਾ ਸੀ ਪਰ ਹੁਣ ਇਸ ਟ੍ਰੀਟਮੈਂਟ ਪਾਲਟ ਕਾਰਨ ਬਰਸਾਤ ਦੇ ਕੁਝ ਹੀ ਸਮੇਂ ਬਾਅਦ ਬਰਸਾਤੀ ਪਾਣੀ ਦੀ ਨਿਕਾਸੀ ਵੀ ਤੁਰਤ ਹੋ ਜਾਂਦੀ ਹੈ।

ਜਿਕਰਯੋਗ ਹੈ ਕਿ ਭਾਰਤ ਸਰਕਾਰ ਵੱਲੋਂ ਕਿਸਾਨਾਂ ਨੂੰ ਖੇਤੀ ਯੋਗ ਸਾਫ਼ ਪਾਣੀ ਦੇਣ ਲਈ ਸੂਬੇ ਭਰ ਵਿੱਚ ਵਾਟਰ ਟ੍ਰੀਟਮੈਂਟ ਪਲਾਂਟ ਲਾਏ ਗਏ ਸਨ। ਸਮਾਣਾ ਵਿੱਚ 10 ਕਰੋੜ ਦੀ ਲਾਗਤ ਨਾਲ ਲੱਗਣ ਵਾਲਾ ਇਹ ਉਤਰ ਭਾਰਤ ਦਾ ਪਹਿਲਾ ਪਲਾਂਟ ਸੀ। ਜੋ ਹੁਣ ਕਿਸਾਨਾਂ ਤੇ ਸ਼ਹਿਰ ਵਾਸੀਆਂ ਲਈ ਵਰਦਾਨ ਸਬਤ ਹੋ ਰਿਹਾ ਹੈ।

SHOW MORE