HOME » Top Videos » Punjab
Share whatsapp

ਇਸ ਨੌਜਵਾਨ ਨੇ ਕੀਤਾ ਅਜਿਹਾ ਕੰਮ ਕਿ ਬਾਕੀ ਜਿਲ੍ਹਿਆਂ ਨਾਲੋਂ ਪਿੰਡ ਦਾ ਤਾਪਮਾਨ ਹੋਇਆ ਘੱਟ.

Punjab | 09:57 AM IST Sep 11, 2019

ਹੁਣ ਤੁਹਾਨੂੰ ਮਿਲਵਾਉਂਦੇ ਜਾਂ ਬਰਨਾਲਾ ਦੇ ਪਿੰਡ ਧੌਲਾ ਦੇ ਨੌਜਵਾਨ ਸੰਦੀਪ ਧੌਲਾ ਨਾਲ, ਜਿਹੜਾ ਸਾਰਿਆਂ ਲਈ ਮਿਸਾਲ ਕਾਇਮ ਕਰ ਰਿਹਾ  ਹੈ, ਸੰਦੀਪ ਨੇ ਪਿਛਲੇ ਦਸ ਸਾਲਾਂ 'ਚ ਵੀਹ ਹਜ਼ਾਰ ਪੌਦੇ ਲਗਾਏ ਕਿ ਜੰਗਲ ਬਣਾ ਦਿੱਤੇ ਹਨ।

ਅੱਜ ਮਨੁੱਖ ਵਿਕਾਸ ਦੇ ਚੱਕਰ 'ਚ ਧੜਾਧੜ ਰੁੱਖਾਂ ਦੀ ਕਟਾਈ ਕਰ ਰਿਹਾ ਹੈ। ਸੜਕਾਂ ਚੌੜੀਆਂ ਕਰਨ ਲਈ ਪਤਾ ਹੀ ਨਹੀਂ ਹੁਣ ਤੱਕ ਕਿੰਨੇ ਰੁੱਖ ਵੱਢੇ ਜਾ ਚੁੱਕੇ ਅਤੇ ਸਿਲਸਿਲਾ ਲਗਾਤਾਰ ਜਾਰੀ ਹਨ। ਜਦਕਿ ਬਦਲੇ 'ਚ ਲਗਾਏ ਜਾਣ ਵਾਲੇ ਰੁੱਖਾਂ ਦੀ ਗਿਣਤੀ ਬਹੁਤ ਘੱਟ ਹੈ। ਅਜਿਹੇ 'ਚ ਬਰਨਾਲਾ ਦੇ ਪਿੰਡ ਧੌਲਾ ਦਾ ਨੌਜਵਾਨ ਸੰਦੀਪ ਧੌਲਾ ਸਾਰਿਆਂ ਲਈ ਪ੍ਰੇਰਣਾ ਸਾਬਤ ਹੋ ਰਿਹਾ ਹੈ। ਕਿਉਂਕਿ ਸੰਦੀਪ ਧੌਲ਼ਾ ਨੇ ਆਪਣੇ ਪਿੰਡ 'ਚ ਵੀਹ ਜ਼ਹਾਰ ਪੌਦੇ ਦਸ ਸਾਲਾਂ 'ਚ ਲਗਾਏ ਜਿਹੜੇ ਹੁਣ ਰੁੱਖ ਬਣ ਗਏ ਨੇ ਅਤੇ ਪਿੰਡ ਦੀ ਖ਼ੂਬਸੂਰਤੀ ਵਧਾ ਰਹੇ ਹਨ। ਨਾਲ ਹੀ 15 ਜੰਗਲ ਵੀ ਬਣਾਏ ਹਨ। ਸੰਦੀਪ ਨੇ ਦੱਸਿਆ ਕਿ ਉਸ ਨੇ 2008 'ਚ ਇਹ ਉਪਰਾਲਾ ਸ਼ੁਰੂ ਕੀਤਾ ਜਿਸ ਤੋਂ ਬਾਅਦ ਪਿੰਡ ਦੇ ਹੋਰ ਨੌਜਵਾਨ ਵੀ ਉਸ ਵਾਲ ਜੁੜ ਗਏ।

ਸੰਦੀਪ ਨੇ ਇਹ ਵੀ ਦੱਸਿਆ ਕਿ ਰੁੱਖਾਂ ਨਾਲ ਜਿੱਥੇ ਵੱਧ ਅਕਾਸੀਜਨ ਮਿਲਦੀ ਏ ਉੱਥੇ ਉਸ ਦੇ ਪਿੰਡ ਦਾ ਤਾਪਮਾਨ ਬਾਕੀ ਪਿੰਡਾਂ ਸ਼ਹਿਰਾਂ ਨਾਲੋਂ ਘੱਟ ਦਰਜ ਕੀਤਾ ਜਾਂਦਾ ਹੈ।

ਗੌਰਤਲਬ ਏ ਰੁੱਖਾਂ ਦੀ ਕਟਾਈ ਕਾਰਨ ਰੁੱਖਾਂ ਦੀ ਗਿਣਤੀ ਲਗਾਤਾਰ ਘੱਟ ਰਹੀ ਏ, ਇਹੀ ਗਲੋਬਲ ਵਾਰਮਿੰਗ ਦਾ ਇੱਕ ਵੱਡਾ ਕਾਰਨ ਵੀ ਏ, ਅਜਿਹੇ 'ਚ ਸੰਦੀਪ ਧੌਲ਼ਾ ਵੱਲੋਂ ਕੀਤਾ ਜਾ ਰਿਹਾ ਇਹ ਉਪਰਾਲਾ ਵਾਕਿਆ ਹੀ ਸ਼ਲਾਘਾਯੋਗ ਏ, ਲੋੜ ਏ ਬਾਕੀ ਨੌਜਵਾਨਾਂ ਨੂੰ ਵੀ ਸੰਦੀਪ ਤੋਂ ਸੇਧ ਲੈਣ ਦੀ ਲੋੜ ਹੈ।

SHOW MORE