HOME » Videos » Punjab
Share whatsapp

ਬਲਵੀਰ ਸਿੰਘ ਦੇ ਸਿਰ 'ਤੇ ਸੀ 5 ਲੱਖ ਦਾ ਕਰਜ਼ਾ...ਲਿਆ ਫਾਹਾ...

Punjab | 07:37 PM IST Apr 16, 2018

ਸੰਗਰੂਰ: ਸੰਗਰੂਰ ਦੇ ਪਿੰਡ ਛਾਜਲੀ ਵਿੱਚ ਕਰਜ਼ੇ ਦੇ ਭਾਰ ਹੇਠਾਂ ਦੱਬੇ ਇੱਕ 43 ਸਾਲਾਂ ਹੋਰ ਕਿਸਾਨ ਬਲਵੀਰ ਸਿੰਘ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਮ੍ਰਿਤਕ ਬਲਵੀਰ ਸਿਰ 5 ਲੱਖ ਰੁਪਏ ਦਾ ਕਰਜ਼ਾ ਸੀ ਅਤੇ ਉਸਦੇ ਕੋਲ ਮਹਿਜ਼ 2 ਏਕੜ ਜ਼ਮੀਨ ਸੀ। ਉੱਧਰ ਮ੍ਰਿਤਕ ਕਿਸਾਨ ਦੇ ਰਿਸ਼ਤੇਦਾਰਾਂ ਨੇ ਸਰਕਾਰ ਨੂੰ ਪੀੜ੍ਹਿਤ ਪਰਿਵਾਰ ਨੂੰ ਨੌਕਰੀ ਦੇਣ ਅਤੇ ਕਰਜ਼ ਮੁਆਫ਼ ਕਰਨ ਦੀ ਮੰਗ ਕੀਤੀ ਹੈ।

ਮ੍ਰਿਤਕ ਬਲਵੀਰ ਆਪਣੇ ਪਿੱਛੇ 2 ਨੌਜਵਾਨ ਲੜਕੀਆਂ, 1 ਲੜਕਾ ਤੇ ਵਿਧਵਾ ਪਤਨੀ ਛੱਡ ਗਿਆ ਹੈ। ਇਸ ਮੌਕੇ ਮ੍ਰਿਤਕ ਦੇ ਲੜਕੇ ਲਵਪ੍ਰੀਤ, ਉਸਦੇ ਭਰਾ ਰਘਵੀਰ ਅਤੇ ਪੰਚਾਇਤ ਮੈਂਬਰ ਦਰਸ਼ਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਬਲਵੀਰ 'ਤੇ ਸੋਸਾਇਟੀ ਦਾ 65 ਹਜ਼ਾਰ ਅਤੇ ਆੜਤੀ ਦਾ ਕਰਜ਼ਾ ਮਿਲਾ ਕੇ ਕੁੱਲ 5 ਲੱਖ ਦਾ ਕਰਜ਼ਾ ਸੀ ਮਗਰ ਉਸਦਾ ਨਾਮ ਕਰਜ਼ਾ ਮੁਆਫ਼ੀ ਵਾਲੀ ਪਹਿਲੀ ਲਿਸਟ ਅਤੇ ਹੁਣ ਵਾਲੀ ਜਾਰੀ ਕੀਤੀ ਗਈ ਲਿਸਟ ਵਿੱਚ ਨਹੀਂ ਆਇਆ ਸੀ ਅਤੇ ਕੁੱਝ ਸਮੇਂ ਬਾਅਦ ਹੀ ਬਲਵੀਰ ਸਿੰਘ ਦੀਆਂ ਕੁੜੀਆਂ ਦਾ ਵਿਆਹ ਸੀ ਅਤੇ ਬਿਮਾਰ ਪਤਨੀ ਦੇ ਕਾਰਨ ਉਸ 'ਤੇ ਕਰਜ਼ਾ ਚੜ੍ਹ ਗਿਆ ਸੀ ਜਿਸਦੇ ਚੱਲਦੇ ਉਹ ਪ੍ਰੇਸ਼ਾਨ ਰਹਿੰਦਾ ਸੀ ਤੇ ਅੱਜ ਉਸਨੇ ਆਪਣੇ ਕਮਰੇ ਵਿੱਚ ਜਾ ਕੇ ਫਾਹਾ ਲੈ ਕੇ ਆਤਮਹੱਤਿਆ ਕਰ ਲਈ।

ਉੱਧਰ ਇਸ ਮੌਕੇ ਪਿੰਡ ਛਾਜਲੀ ਦੇ ਥਾਣਾ ਮੁਖੀ ਦਪਿੰਦਰਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਕਿਸਾਨ ਬਲਵੀਰ ਸਿੰਘ ਇੱਕ ਦਰਮਿਆਨਾ ਕਿਸਾਨ ਸੀ ਜਿਸਨੇ ਆਰਥਿਕ ਤੰਗੀ ਦੇ ਚੱਲਦੇ ਫਾਹਾ ਲੈ ਲਿਆ। ਪੁਲਿਸ ਵੱਲੋਮ ਧਾਰਾ 174 ਲਗਾ ਕੇ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਲਾਸ਼ ਦਾ ਪੋਸਟਮਾਰਟਮ ਕਰਕੇ ਬਲਵੀਰ ਦੀ ਮ੍ਰਿਤਕ ਦੇਹ ਉਸਦੇ ਘਰਵਾਲਿਆਂ ਨੂੰ ਸੌਂਪ ਦਿੱਤੀ ਗਈ ਹੈ।

SHOW MORE