HOME » Top Videos » Punjab
Share whatsapp

ਇਸ ਪਿੰਡ ਦੇ ਕਈ ਘਰ ਚਿੱਟੇ ਨੇ ਬਰਬਾਦ ਕਰ ਦਿੱਤੇ, ਹੁਣ 6 ਨੌਜਵਾਨਾਂ ਦਾ HIV ਆਇਆ Positive..

Punjab | 10:37 AM IST Jul 10, 2019

ਸੰਗਰੂਰ ਨੇੜੇ ਪੈਂਦੇ ਪਿੰਡ ਬਡਰੁੱਖਾਂ ਵਿੱਚ ਚਿੱਟੇ ਨੇ ਕਈ ਘਰ ਬਰਬਾਦ ਕਰ ਦਿੱਤੇ ਹਨ। ਨਸ਼ੇ ਦੇ ਉਜਾੜੇ ਘਰਾਂ ਦਾ ਦਰਦ ਜਾਣਨ ਦਾ ਖ਼ਿਆਲ ਹੁਣ ਸੰਗਰੂਰ ਪ੍ਰਸ਼ਾਸਨ ਨੂੰ ਆਇਆ ਹੈ। ਸੰਗਰੂਰ ਚ ਨਸ਼ੇ ਦੇ ਆਦੀ 6 ਨੌਜਵਾਨਾਂ ਦਾ HIV ਪਾਜੀਟਿਵ ਆਉਣ ਤੋਂ ਬਾਅਦ ਪ੍ਰਸ਼ਾਸਨ ਦੀ ਕੁੰਭਕਰਨੀ ਨੀਂਦ ਖੁੱਲ੍ਹੀ ਹੈ। ਜਿਸ ਦੇ ਬਾਅਦ ਪੁਲਿਸ ਵੱਲੋਂ ਪਿੰਡ ਬਡਰੁੱਖਾਂ ਚ ਦੌਰਾ ਕੀਤਾ ਗਿਆ। ਪਿੰਡ ਵਾਸੀਆਂ ਤੋਂ ਨਸ਼ੇ ਦੀ ਸਮੱਸਿਆ ਬਾਰੇ ਪੁੱਛਿਆ ਤਾਂ ਲੋਕਾਂ ਦੇ ਅੰਦਰ ਭਰਿਆ ਦਰਦ ਫੁੱਟ ਪਿਆ।

ਬਡਰੁੱਖਾਂ ਪਿੰਡ ਦੇ ਕਈ ਘਰ ਚਿੱਟੇ ਨੇ ਉਜਾੜੇ ਹਨ। ਹਰ ਘਰ ਦੀ ਆਪਣੀ ਦਰਦਭਰੀ ਕਹਾਣੀ ਹੈ। ਸੁਖਵਿੰਦਰ ਕੌਰ ਦੇ ਸਿਰ ਤੋਂ ਪਤੀ ਦਾ ਸਾਇਆ ਉੱਠ ਗਿਆ। ਆਪਣੀ ਮਿਹਨਤ ਨਾਲ ਬੱਚਿਆਂ ਨੂੰ ਪਾਲਿਆ। ਹੱਡਭੰਨਵੀ ਮਿਹਨਤ ਕਰ ਕੇ ਬੇਟੇ ਮਨਪ੍ਰੀਤ ਨੂੰ ਮੈਡੀਕਲ ਦਾ ਕੋਰਸ ਕਰਵਾਇਆ। ਪਰ ਲੋਕਾਂ ਨੂੰ ਸਿਹਤਮੰਦ ਰਹਿਣ ਦਾ ਨੁਸਖ਼ੇ ਦੱਸਣ ਵਾਲਾ ਮਨਪ੍ਰੀਤ ਖ਼ੁਦ ਚਿੱਟੇ ਦਾ ਆਦਿ ਹੋ ਗਿਆ। ਜਿਸ ਨੇ ਨਾ ਸਿਰਫ਼ ਮਾਂ ਦੇ ਸੁਪਨੇ ਤੋੜੇ, ਪਤਨੀ ਦੀ ਜ਼ਿੰਦਗੀ ਵੀ ਬਰਬਾਦ ਕਰ ਦਿੱਤੀ।

ਪਿੰਡਵਾਸੀ ਨਸ਼ੇ ਦੀ ਇਸ ਅਲਾਮਤ ਲਈ ਸਰਕਾਰਾਂ ਨੂੰ ਵੀ ਜ਼ਿੰਮੇਵਾਰ ਮੰਨਦੇ। ਲੋਕਾਂ ਦਾ ਕਹਿਣਾ ਕਿ ਵੋਟਾਂ ਵੇਲੇ ਸਿਆਸੀ ਲੋਕ 2-2 ਮਹੀਨੇ ਪਿੰਡ ਚ ਨਸ਼ਾ ਵੰਡਦੇ ਹਨ। ਨੌਜਵਾਨਾਂ ਨੂੰ ਨਸ਼ੇ ਦੀ ਲਤ ਲਾ ਕੇ ਫਿਰ ਉਨ੍ਹਾਂ ਦੇ ਹਾਲ ਤੇ ਛੱਡ ਦਿੱਤਾ ਜਾਂਦਾ ਹੈ।

6 ਨੌਜਵਾਨਾਂ ਦਾ HIV ਪਾਜੀਟਿਵ ਆਉਣ ਤੋਂ ਬਾਅਦ ਜਾਗਿਆ ਪ੍ਰਸ਼ਾਸਨ ਦਾਅਵਾ ਕਰ ਰਿਹਾ ਹੈ। ਐੱਸਡੀਐੱਮ ਅਭਿਸ਼ੇਕ ਗੁਪਤਾ  ਨੇ ਕਿਹਾ ਕਿ ਅਸੀਂ ਪਿੰਡਾਂ ਚ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ। ਪੀੜਤਾਂ ਨੂੰ ਮੁਫ਼ਤ ਚ ਇਲਾਜ ਦੇ ਰਹੇ ਹਾਂ।

ਪ੍ਰਸ਼ਾਸਨ ਹੁਣ ਭਾਵੇਂ ਮੁਫ਼ਤ ਇਲਾਜ ਦਾ ਦਮ ਭਰ ਰਿਹਾ। ਪਰ ਸਵਾਲ ਇਹ ਹੈ ਕਿ ਨਸ਼ੇ ਦਾ ਇਹ ਰੋਗ ਨੌਜਵਾਨਾਂ ਨੂੰ ਲੱਗਣ ਹੀ ਕਿਉਂ ਦਿੱਤਾ ਗਿਆ। ਪਹਿਲਾਂ ਕਿਉਂ ਨਹੀਂ ਪ੍ਰਸ਼ਾਸਨ ਨੇ ਨਸ਼ੇ ਤੇ ਨਕੇਲ ਕੱਸੀ। ਕੀ ਲੋਕਾਂ ਦੀਆਂ ਸ਼ਿਕਾਇਤਾਂ ਵੀ ਪ੍ਰਸ਼ਾਸਨ ਨੂੰ ਨਹੀਂ ਸੁਣਾਈ ਦਿੱਤੀਆਂ। ਜਦੋਂ ਨਸ਼ੇ ਤੇ HIV ਨੌਜਵਾਨਾਂ ਨੂੰ ਆਪਣੀ ਚਪੇਟ ਚ ਲੈ ਲਿਆ ਤਾਂ ਮੁਫ਼ਤ ਇਲਾਜ ਦੀ ਗੱਲ ਕਹਿ ਕੇ ਪ੍ਰਸ਼ਾਸਨ  ਜਾਂ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦੇ।

SHOW MORE
corona virus btn
corona virus btn
Loading