HOME » Videos » Punjab
Share whatsapp

ਸੰਗਰੂਰ ਦੀਆਂ ਗਲੀਆਂ 'ਚ ਖੇਡ ਕੇ ਵੱਡੀ ਹੋਈ, ਯੂਕੇ 'ਚ ਸਿਵਲ ਸਰਵਿਸ ਲਈ ਚੁਣੀ ਗਈ, ਬਣੀ ਅਰਥਸਾਸ਼ਤਰੀ

Punjab | 11:32 AM IST Feb 12, 2019

ਸੰਗਰੂਰ ਸ਼ਹਿਰ ਦੀਆਂ ਗਲੀਆਂ ਵਿੱਚ ਖੇਡਦੀ ਵੱਡੀ ਹੋਈ ਚਾਹਤ ਸੇਖੋਂ ਨੇ ਯੂਕੇ ਵਿੱਚ ਸਿਵਲ ਸਰਵਿਸ ਦੇ ਲਈ ਚੁਣੇ ਜਾਣ ਨਾਲ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਚਾਹਤ ਸੇਖੋਂ ਦੇ ਪਰਿਵਾਰ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ। ਚਾਹਤ ਦੇ ਪਰਿਵਾਰ ਵਿੱਚ ਜਸ਼ਨ ਦਾ ਮਾਹੌਲ ਬਣਿਆ ਹੋਇਆ ਹੈ। ਚਾਰੇ ਪਾਸੇ ਹਰ ਕਿਸੇ ਦੀ ਜੁਬਾਨ ਉੱਤੇ ਉਸਦੀ ਕਾਮਯਾਬੀ ਦੀ ਚਰਚਾ ਹੈ। ਚਾਹਤ ਦੇ ਪਿਤਾ ਬਤੌਰ ਵਕੀਲ ਪ੍ਰੈਕਟਿਸ ਕਰਦੇ ਹਨ। ਲੜਕੀ ਨੇ ਪਰਿਵਾਰ ਦਾ ਸੁਫਨਾ ਪੂਰਾ ਕਰ ਦਿੱਤਾ ਹੈ।

ਚਾਹਤ ਸੇਖੋਂ ਨੇ ਯੂਕੇ ਦੀ ਸਿਵਲ ਸਰਿਵਸ ਵਿੱਚ ਬਤੌਰ ਸਿਵਲ ਅਧਿਕਾਰੀ ਜਨਵਰੀ 2019 ਵਿੱਚ ਜੁਆਇੰਨ ਕਰ ਲਿਆ ਹੈ। ਇਸਦੀ ਨਿਯੁਕਤੀ ਸਕਾਟਿਸ਼ ਸਰਕਾਰ ਯੂਕੇ ਦੇ ਵਿੱਤ ਵਿਭਾਗ ਵਿੱਚ ਬਤੌਰ ਅਰਥ ਸ਼ਾਸਤਰੀ ਹੋਈ ਹੈ।

ਚਾਹਤ ਸੇਖੋਂ ਨੇ ਯੂਨੀਵਰਸਿਟੀ ਆਫ ਏਡਨਵਰਗ ਸਕਾਟਲੈਂਡ(ਯੂਕੇ) ਤੋਂ ਸਾਲ 2018 ਵਿੱਚ ਅਰਥ ਸਾਸ਼ਤਰੀ ਤੇ ਫਾਈਨਾਂਸ ਦੀ ਐਮਐਸਸੀ ਦੀ ਡਿਗਰੀ ਪ੍ਰਾਪਤ ਕਰ ਉਕਤ ਉੱਪਲਬਧੀ ਹਾਸਰ ਕੀਤੀ ਹੈ। ਉਸਨੇ ਚੰਡੀਗੜ੍ਹ ਵਿੱਚ ਗ੍ਰੇਜੂਏਸ਼ਨ ਦੇ ਬਆਦ ਯੂਕੇ ਵਿੱਚ ਸੁਫਨਿਆਂ ਦੀ ਉਡਾਨ ਭਰੀ ਹੈ।

ਚਾਹਤ ਸੇਖੋਂ ਦੀ ਮਾਤਾ ਨੇ ਦੱਸਿਆ ਕਿ ਚਾਹਤ ਬਚਪਨ ਸੰਗਰੂਰ ਦੀਆਂ ਗਲੀਆਂ ਵਿੱਚ ਗੁਜਰਿਆ ਹੈ। ਸੰਗਰੂਰ ਵਿੱਚ ਨਰਸਰੀ ਤੋਂ ਲੈ ਕੇ ਦਸਵੀਂ ਤੱਕ ਦੀ ਪੜਾਈ ਬਚਪਨ ਇੰਗਲਿਸ਼ ਸਕੂਲ ਸੰਗਰੂਰ ਵਿੱਚ ਕੀਤੀ। 12ਵੀਂ ਕਲਾਸ ਲਾਰੇਂਸ ਸਕੂਲ ਸਨਾਵਰ ਤੋਂ ਕੀਤੀ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐਮਏ ਦੀ ਡਿਗਰੀ ਪਹਿਲੇ ਦਰਜੇ ਵਿੱਚ ਪ੍ਰਾਪਤ ਕੀਤੀ ਹੈ। ਸਾਲ 2017 ਵਿੱਚ ਚਾਹਤ ਨੇ ਅਰਥ ਸਾਸ਼ਤਰ ਦੇ ਵਿਸ਼ੇ ਵਿੱਚ ਉੱਚੇ ਸਿੱਖਿਆ ਹਾਸਲ ਕਰਨ ਦੇ ਲਈ ਯੂਨੀਵਰਸਿਟੀ ਆਫ ਐਡਨਬਰਗ ਸਕਾਟਲੈਂਡ(ਯੂਕੇ) ਵਿੱਚ ਦਾਖਲਾ ਲੈ ਕੇ ਐਮਐਸਸੀ ਇਨ ਇਕਨਾਮਿਕਸ ਤੇ ਫਾਈਨਾਂਸ ਦੀ ਡਿਗਰੀ ਹਾਸਲ ਕੀਤੀ। ਨਾਲ ਹੀ ਯੂਕੇ ਸਰਕਾਰ ਦੀ ਸਿਵਲ ਸਰਵਿਸ ਪਰੀਖਿਆ ਪਾਸ ਕਰਕੇ ਫਾਈਨਾਂਸ ਵਿਭਾਗ ਵਿੱਚ ਬਤੌਰ ਸਿਵਲ ਅਧਿਕਾਰੀ ਜੁਆਇੰਨ ਕੀਤਾ।

ਮਾਤਾ ਸੇਖੋਂ ਨੇ ਦੱਸਿਆ ਕਿ ਉਸਦੀ ਬੇਟੀ ਦੀ ਇਸ ਪ੍ਰਾਪਤੀ ਤੋਂ ਉਹ ਕਾਫੀ ਖੁਸ਼ ਹੈ। ਚਾਹਤ ਦੀ ਹਮੇਸ਼ਾ ਤੋਂ ਹੀ ਇਹ ਤਮੰਨਾ ਸੀ ਕਿ ਉਹ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕਰੇ। ਪੜ੍ਹਾਈ ਵਿੱਚ ਚਾਹਤਦੀ ਹਮੇਸ਼ਾ ਤੋਂ ਦਿਲਚਸਫੀ ਰਹੀ ਹੈ। ਪਰਿਵਾਰ ਨੇ ਹਮੇਸ਼ਾ ਚਾਹਤ ਦਾ ਮਾਰਗਦਰਸ਼ ਕੀਤਾ। ਜਿਸਦੀ ਬਦੌਲਤ ਉਹ ਹਮੇਸ਼ਾ ਕਾਮਯਾਬ ਹੁੰਦੀ ਰਹੀ। ਅੱਜ ਯੂਕੇ ਸਰਕਾਰ ਦੇ ਫਾਈਨਾਂਸ ਵਿਭਾਗ ਵਿੱਚ ਬਤੌਰ ਸਿਵਲ ਅਧਿਕਾਰੀ ਜੁਆਇੰਨ ਕਰਨ ਵਿੱਚ ਕਾਮਯਾਬ ਰਹੀ ਹੈ।

SHOW MORE