HOME » Videos » Punjab
Share whatsapp

ਹੁਣ ਫਖ਼ਰ ਨਾਲ ਕਹੋ, ਅਸੀਂ ਹਾਂ ਸੰਗਰੂਰੀਏ ਜਾਂ ਫੇਰ ਪੀ.ਬੀ. 13 ਵਾਲੇ...

Punjab | 02:26 PM IST Feb 08, 2019

ਸਾਡਾ ਨੀ ਕਸੂਰ ਸਾਡਾ ਜਿਲ੍ਹਾ ਸੰਗਰੂਰ ਜਾਂ ਫੇਰ ਪੀ.ਬੀ. 13 ਵਾਲੇ ਕਹਿ ਕੇ ਤੰਜ ਕੱਸਣ ਵਾਲਿਆਂ ਨੂੰ ਸੰਗਰੂਰ ਦੇ ਲੋਕਾਂ ਨੇ ਹੁਣ ਮੂਹ ਤੋੜ ਜੁਆਬ ਦਿੱਤਾ ਹੈ। ਜੀ ਹਾਂ ਸੰਗਰੂਰ ਜਿਲ੍ਹੇ ਦੇ ਲੋਕ ਸਾਰੇ ਸੂਬੇ ਨਾਲ ਵੱਧ ਜਾਗਰੂਕ ਵੀ ਨੇ ਤੇ ਸਮਝਦਾਰ ਵੀ ਹਨ। ਇਹ ਅਸੀ ਨਹੀਂ ਭਾਰਤ ਸਰਕਾਰ ਦੀ ਰਿਪੋਰਟ ਕਹਿੰਦੀ ਹੈ.।

ਸੰਗਰੂਰ ਜਿਲ੍ਹੇ ਦੇ ਲੋਕਾਂ ਨੇ ਸਵੱਛ ਭਾਰਤ ਮੁਹਿੰਮ ਚ ਸਾਰੇ ਸੂਬੇ ਨੂੰ ਪਛਾੜਿਆ ਹੈ। ਖੁੱਲ਼੍ਹੇ ਵਿੱਚ ਸੌਚ ਨਾ ਕਰਨ ਤਹਿਤ ਸੰਗਰੂਰ ਜਿਲ੍ਹਾ ਭਾਰਾਤ ਦੇ ਸੁਪਰ-60 ਜਿਲਿਆਂ ਵਿੱਚ ਸ਼ਾਮਲ ਹੋ ਚੁੱਕਾ। ਇਸ ਸੂਚੀ ਵਿੱਚ  ਸ਼ਾਮਲ ਹੋਣ ਵਾਲ ਸੰਗਰੂਰ ਪੰਜਾਬ ਦਾ ਇੱਕਲਾ ਜਿਲ੍ਹਾ ਹੈ। ਵਜ੍ਹਾ ਜਿਲ੍ਹੇ ਦਾ ਹਰ ਨਾਗਰਿਕ ਸਫਾਈ ਪ੍ਰਤੀ ਜਾਗਰੁਕ ਜੋ ਹੈ ਤੇ ਹੁਣ ਲਗਭਗ ਹਰ ਘਰ ਵਿੱਚ ਸੌਚਾਲਿਆ ਵੀ ਹੈ।

 

ਸੰਗਰੂਰ ਦੇ ਡਿਪਟੀ ਕਮੀਸ਼ਨਰ ਅਣਸ਼ਾਮ ਥੌਰੀ ਨੇ ਕਿਹਾ ਹੈ ਕਿ ਸਵੱਛ ਭਾਰਤ ਮੁਹਿੰਮ ਤਹਿਤ ਜਿਲ੍ਹਾ ਪ੍ਰਸਾਸ਼ਨ ਵੱਲੋਂ ਪੇਂਡ ਖੇਤਰ ਚ 17,464 ਘਰਾਂ ਵਿੱਚ ਸੌਚਾਲਿਆ ਬਣਾਉਣ ਦਾ ਟੀਚਾ ਰੱਖਿਆ ਸੀ, ਜਿਸ ਚੋਂ ਹੁਣ ਤੱਕ 15,700 ਸੌਚਾਲਿਆ ਬਣ ਚੁੱਕੇ ਹਨ।  ਇਹ ਪ੍ਰਸਾਸ਼ਨ ਦੀ ਮਹਿਨਤ ਦਾ ਫਲ ਹੈ ਕਿ ਸੰਗਰੂਰ ਜਿਲ੍ਹਾ ਪੰਜਾਬ ਇੱਕ ਜਿਲਾਂ ਸੁਪਰ 60 ਵਿੱਚ ਸ਼ਾਮਲ ਹੋਇਆ ਹੈ।

ਬੇਸ਼ੱਕ ਸੰਗਰੂਰ ਜਿਲ੍ਹ ਨੂੰ ਸੂਬੇ ਦੇ ਪੱਛੜੇ ਜਿਲਿਆਂ ਵਿੱਚ ਗਿਣਿਆ ਜਾਂਦਾ ਸੀ ਪਰ ਸਵੱਛ ਭਾਰਤ ਮੁਹਿਮ ਤਹਿਤ ਸੁਪਰ-60 ਜਿਲ੍ਹਾ ਬਣ ਕੇ ਸੰਗਰੂਰ ਨੇ ਪੰਜਾਬ ਦੇ ਸਾਰੇ ਜਿਲ੍ਹਿਆ ਨੂੰ ਪੱਛਾੜ ਕੇ ਰੱਖ ਦਿੱਤਾ ਹੈ। ਇਸ ਉਪਲਬਧੀ ਪਿੱਛੇ ਲੋਕਾਂ ਦੇ ਜਾਗਰੂਕ ਹੋਣ ਦੇ ਨਾਲ ਨਾਲ ਪ੍ਰਸਸ਼ਾਨ ਦੀ ਵੀ ਅਣਥੱਕ ਮਿਹਨਤ ਹੈ।

SHOW MORE