HOME » Top Videos » Punjab
Share whatsapp

"ਸੰਗਰੂਰ 'ਚ ਵਿਗੜੇ ਹਾਲਾਤ, ਫ਼ਤਿਹਵੀਰ ਦੇ ਰੈਸਕਿਊ ਆਪ੍ਰੇਸ਼ਨ ਤੋਂ ਬਾਅਦ ਹੁਣ ਫੇਰ ਆਈ NDRF ਦੀ ਟੀਮ"

Punjab | 05:03 PM IST Jul 18, 2019

ਸੰਗਰੂਰ ਦੇ ਕਈ ਪਿੰਡਾਂ ਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਦਰਅਸਲ, ਅੱਜ ਸਵੇਰੇ ਘੱਗਰ ਦਰਿਆ ਦਾ ਬੰਨ੍ਹ ਟੁੱਟਣ ਕਾਰਨ ਮੂਨਕ ਨੇੜੇ ਪਿੰਡ ਫ਼ੁਲਾਦ 'ਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਘੱਗਰ ਦਾ ਪਾਣੀ ਕਿਸਾਨਾਂ ਦੇ ਖੇਤਾਂ 'ਚ ਜਾ ਵੜਿਆ ਹੈ। ਪਾੜ ਕਰੀਬ 25 ਫੁੱਟ ਤੱਕ ਦਾ ਹੈ, ਜੋ ਹੋਰ ਵੀ ਵਧਣ ਦੇ ਆਸਾਰ ਹਨ। ਲਿਹਾਜ਼ਾ ਪ੍ਰਸ਼ਾਸਨ ਨੇ ਹੱਥ-ਪੈਰ ਫੁੱਲ ਚੁੱਕੇ ਤੇ ਹਾਲਾਤ ਨਾਲ ਨਜਿੱਠਣ ਲਈ ਹੁਣ ਆਰਮੀ ਦੀ ਮਦਦ ਮੰਗੀ ਗਈ ਹੈ। ਹਾਲਾਂਕਿ ਸਵੇਰ ਤੋਂ ਹੀ ਪ੍ਰਸ਼ਾਸਨਿਕ ਅਮਲਾ ਅਤੇ ਸਥਾਨਕ ਲੋਕ ਪਾਣੀ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਦਰਖ਼ਤ ਪੁੱਟ ਕੇ ਪਾਣੀ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ NDRF ਦੀ ਟੀਮ ਵੀ ਹਾਲਾਤ ਨਾਲ ਨਜਿੱਠਣ ਲਈ ਇੱਥੇ ਪਹੁੰਚ ਚੁੱਕੀ ਹੈ।

ਸੰਗਰੂਰ ਦੇ ਮਕੋਰੜ ਸਾਹਿਬ ਨੇੜੇ ਘੱਗਰ ਦਾ ਬੰਨ੍ਹ ਟੁੱਟਿਆ ਹੋਇਆ ਹੈ। ਪਾਣੀ ਦਾ ਤੇਜ਼ ਵਹਾਅ ਲਗਾਤਾਰ ਜਾਰੀ ਹੈ। ਕਈ ਦਿਨਾਂ ਤੋਂ ਘੱਗਰ ਦੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਜਾ ਚੁੱਕਿਆ ਸੀ। ਇਸ ਲਈ ਪਾਣੀ ਦਾ ਵਹਾਅ ਰੋਕਣ ਲਈ ਪ੍ਰਸ਼ਾਸਨ ਅਤੇ NDRF ਨੂੰ ਖ਼ਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

SHOW MORE