HOME » Top Videos » Punjab
Share whatsapp

ਆਵਾਰਾ ਸਾਨ੍ਹ ਨੇ ਪੁਲਿਸ ਮੁਲਾਜ਼ਮ ਨੂੰ ਬੁਰੀ ਤਰ੍ਹਾਂ ਚੁੱਕ ਕੇ ਪਲਟਿਆ, ਗੰਭੀਰ ਜ਼ਖਮੀ

Punjab | 11:25 AM IST Aug 16, 2019

ਅਵਾਰਾ ਪਸ਼ੂ ਲੋਕਾਂ ਲਈ ਜਾਨਲੇਵਾ ਸਾਬਿਤ ਹੋ ਰਹੇ ਹਨ। ਹੁਣ ਅਵਾਰਾ ਪਸ਼ੂਆਂ ਦਾ ਸ਼ਿਕਾਰ ਸੰਗਰੂਰ ਦਾ ਪੁਲਿਸਵਾਲਾ ਹੋਇਆ ਹੈ। ਜਿਸ ਨੂੰ ਇੱਕ ਢੱਠੇ ਦੀ ਟੱਕਰ ਨੇ ਹਸਪਤਾਲ ਪਹੁੰਚਾ ਦਿੱਤਾ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਸਾਨ੍ਹ ਨੇ ਪੁਲਿਸਕਰਮੀਂ ਨੂੰ ਆਪਣੀ ਲਪੇਟ ਵਿੱਚ ਲਿਆ ਹੈ। ਉਸਨੂੰ ਬੁਰੀ ਤਰ੍ਹਾਂ ਚੁੱਕ ਕੇ ਪਲਟ ਦਿੱਤਾ। ਇਸ ਹਮਲੇ ਵਿੱਚ ਪੁਲਿਸਵਾਲਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਸੰਗਰੂਰ ਵਿੱਚ ਇਹ ਕੋਈ ਪਹਿਲੀ ਘਟਨਾ ਨਹੀਂ ਬਲਕਿ ਇਸ ਤੋਂ ਪਹਿਲਾ ਵੀ ਕਈ ਵਾਰ ਅਜਿਹੇ ਹਾਦਸੇ ਵਾਪਰ ਚੁੱਕੇ ਹਨ। ਪਰ ਪ੍ਰਸ਼ਾਸਨ ਕੋਲ ਇਸਦਾ ਕੋਈ ਹੱਲ ਨਹੀਂ ਕਰ ਸਕਿਆ।

ਜਿੱਥੇ ਅਵਾਰਾ ਪੁਸ਼ੂ ਹਾਦਸਿਆ ਦਾ ਵਜ੍ਹਾ ਬਣ ਰਹੇ ਹਨ, ਉੱਥੇ ਹੀ ਇਹ ਕਿਸਾਨਾਂ ਦੇ ਲਈ ਵੱਡੀ ਸਿਰਦਰਦੀ ਵੀ ਬਣ ਚੁੱਕੇ ਹਨ। ਇਹ ਕਿਸਾਨਾਂ ਦੀਆਂ ਫਸਲਾਂ ਵੀ ਤਬਾਹ ਕਰ ਰਹੇ ਹਨ। ਇਹ ਕਿਸੇ ਇੱਕ ਇਲਾਕੇ ਵਿੱਚ ਨਹੀਂ ਬਲਕਿ ਪੂਰੇ ਸੂਬੇ ਲਈ ਮੁਸੀਬਤ ਬਣੇ ਹੋਏ ਹਨ। ਪਰ ਸੂਬਾ ਸਰਕਾਰ ਇਸਤੋਂ ਨਿਜ਼ਾਤ ਲਈ ਕੋਈ ਠੋਸ ਉਪਲਾਰਾ ਨਹੀਂ ਕਰ ਰਹੀ ਹੈ

SHOW MORE