HOME » Top Videos » Punjab
Share whatsapp

ਪਟਿਆਲਾ: ਬਾਜ਼ਾਰ ਵਿਚੋਂ ਲੰਘ ਰਹੀਆਂ ਕੁੜੀਆਂ 'ਤੇ ਚਾੜ੍ਹੀ ਸਕਾਰਪਿਓ, ਵੇਖੋ ਵੀਡੀਓ

Punjab | 07:24 PM IST Oct 06, 2019

ਪਟਿਆਲਾ ਵਿਚ ਅੱਜ ਆਰੀਆ ਸਮਾਜ ਚੌਂਕ ਨੇੜੇ ਇਕ ਸਕਾਰਪਿਓ ਗੱਡੀ ਨੇ ਬਜਾਰ ਵਿਚ ਜਾ ਰਹੀਆਂ ਦੋ ਕੁੜੀਆਂ ਨੂੰ ਟੱਕਰ ਮਾਰ ਦਿੱਤੀ। ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ।

ਬਾਜਾਰ ਵਿਚ ਆਪਣੀ ਸਾਈਡ ਉਤੇ ਜਾ ਰਹੀਆਂ ਕੁੜੀਆਂ ਵਿਚੋਂ ਇਕ ਦੀਆਂ ਦੋਵਾਂ ਲੱਤਾਂ ਉਤੋਂ ਗੱਡੀ ਲੰਘ ਗਈ। ਇਸ ਤੋਂ ਬਾਅਦ ਡਰਾਈਵਰ ਨੇ ਗੱਡੀ ਰੋਕਣ ਦੀ ਥਾਂ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਪਿੱਛਾ ਕਰਕੇ ਫੜ ਲਿਆ। ਗੱਡੀ ਵਿਚ ਮਹਿਲਾ ਸਵਾਰੀਆਂ ਵੀ ਸਨ। ਡਰਾਈਵਰ ਗੱਡੀ ਛੱਡ ਕੇ ਫਰਾਰ ਹੋ ਗਿਆ। ਲੋਕਾਂ ਨੇ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ। ਇਥੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ। ਜ਼ਖਮੀ ਕੁੜੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮੌਕੇ ਉਤੇ ਪੁੱਜੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

SHOW MORE